About life

in #surinder6 years ago

ਆਪਣੇ ਆਪ ਨੂੰ ਵੱਧਦੀ ਉਮਰ ਦੇ ਨਾਲ ਸਵੀਕਾਰ ਕਰਨਾ ਵੀ ਤਨਾਵ ਰਹਿਤ ਜੀਵਨ ਦਿੰਦਾ ਹੈ!

ਹਰ ਉਮਰ ਇੱਕ ਅਲੱਗ ਤਰ੍ਹਾਂ ਦੀ ਖੂਬਸੂਰਤੀ ਲੈ ਕੇ ਆਉਂਦੀ ਹੈ, ਉਸ ਦਾ ਆਨੰਦ ਲਵੋ!

ਵਾਲ ਰੰਗਣੇ ਹਨ ਤਾਂ ਰੰਗੋ,
ਵਜ਼ਨ ਘੱਟ ਰਖਣਾ ਹੈ ਤਾਂ ਰਖੋ।

ਮਨਚਾਹੇ ਕਪੜੇ ਪਾਉਣੇ ਹਨ ਤਾਂ ਪਾਵੋ,
Copy paste

ਬੱਚਿਆਂ ਤਰ੍ਹਾਂ ਖਿੜਖਿੜਾ ਕੇ ਹਸਨਾ ਹੈ ਤਾਂ ਹਸੋ।

ਚੰਗਾ ਸੋਚੋ।
ਚੰਗਾ ਮਾਹੌਲ ਰਖੋ।

ਸ਼ੀਸ਼ੇ ਵਿੱਚ ਦੇਖ ਕੇ ਆਪਣੇ ਆਸਤਿਤਵ ਨੂੰ ਸਵੀਕਾਰੋ!

ਕੋਈ ਵੀ ਕਰੀਮ ਤੁਹਾਨੂੰ ਗੋਰਾ ਨਹੀਂ ਬਣਾਉਂਦੀ।
ਕੋਈ ਵੀ ਸੈਂਪੂ ਵਾਲ ਝੜਨ ਤੋਂ ਰੋਕ ਨਹੀਂ ਸਕਦਾ।

ਕੋਈ ਵੀ ਤੇਲ ਵਾਲ ਉਗਾ ਨਹੀਂ ਸਕਦਾ।
ਕੋਈ ਵੀ ਸਾਬਣ ਤੁਹਾਨੂੰ ਬੱਚਿਆਂ ਵਰਗੀ ਚਮੜੀ ਨਹੀਂ ਦੇ ਸਕਦਾ।ਚਾਹੇ ਉਹ ਪ੍ਰਾਕਟਰ ਗੈਂਬਲ ਹੋਵੇ ਜਾਂ ਪਂਤਜ਼ਲੀ,ਸਭ ਸਾਮਾਨ ਵੇਚਣ ਲਈ ਝੂਠ ਬੋਲਦੇ ਹਨ।ਇਹ ਸਭ ਕੁਦਰਤੀ ਹੈ।
ਉਮਰ ਵਧਣ ਤੇ ਚਮੜੀ ਤੋਂ ਲੈ ਕੇ ਵਾਲਾਂ ਤਕ ਵਿੱਚ ਬਦਲਾਅ ਆਉਂਦਾ ਹੈ।

ਪੁਰਾਣੀ ਮਸ਼ੀਨ ਨੂੰ ਮੁਰੰਮਤ ਕਰਕੇ ਵਧੀਆ ਚਲਾ ਤਾਂ ਸਕਦੇ ਹਾਂ ਪਰ ਨਵੀਂ ਨਹੀਂ ਕਰ ਸਕਦੇ।

 ਨਾ ਹੀ ਕਿਸੇ ਟੂਥਪੇਸਟ ਵਿੱਚ ਨਮਕ ਹੁੰਦਾ ਹੈ ਤੇ ਨਾ ਹੀ ਨਿਮ।

ਕਿਸੇ ਕਰੀਮ ਵਿਚ ਕੇਸ਼ਰ ਨਹੀਂ ਹੁੰਦਾ, ਕਿਉਂਕਿ ਦੋ ਗਰਾਮ ਕੇਸ਼ਰ ਪੰਜ ਸੋ ਰੁਪਏ ਤੋਂ ਘੱਟ ਨਹੀਂ ਆਉਂਦਾ।

  ਕੋਈ ਗੱਲ ਨਹੀਂ ਜੇ ਤੁਹਾਡੀ ਨੱਕ ਮੋਟੀ ਹੈ,,,,,,ਤੁਹਾਡੀਆਂ ਅੱਖਾਂ ਛੋਟੀਆਂ ਹਨ ਜਾਂ ਤੁਸੀਂ ਗੋਰੇ ਨਹੀਂ ਜਾਂ ਤੁਹਾਡੇ ਬੁਲ੍ਹਾਂ ਦੀ ਬਨਾਵਟ ਸਹੀ ਨਹੀਂ ਹੈ,,,,,,,,ਫਿਰ ਵੀ ਅਸੀਂ ਸੁੰਦਰ ਹਾ।।

ਵਾਹ ਵਾਹ ਖਟਣ ਲਈ ਸੁੰਦਰ ਦਿਖਣਾ ਜਿਆਦਾ ਜਰੂਰੀ ਨਹੀਂ।

   ਹਰ ਬੱਚਾ ਸੁੰਦਰ ਇਸ ਲਈ ਦਿਖਦਾ ਹੈ, ਕਿ ਉਹ ਛਲ ਕਪਟ ਤੋਂ ਪਰ੍ਹੇ ਹੁੰਦਾ ਹੈ,,,,,ਵੱਡਾ ਹੋ ਕੇ ਜਦ ਛਲ ਕਪਟ ਦਾ ਜੀਵਨ ਜੀਣ ਲਗਦਾ ਹੈ ਤਾਂ ਮਾਸੂਮੀਅਤ ਗਵਾ ਦਿੰਦਾ ਹੈ, ਅਤੇ ਸੁੰਦਰਤਾ ਨੂੰ ਪੈਸੇ ਖਰਚ ਕਰਕੇ ਖਰੀਦਣ ਦੀ ਕੋਸ਼ਿਸ਼ ਕਰਦਾ ਹੈ।

 ਪੇਟ ਨਿਕਲ ਗਿਆ ਤਾਂ ਸਰਮਾਉਣ ਦੀ ਕੋਈ ਗੱਲ ਨਹੀਂ, ਆਪਣਾ ਸਰੀਰ ਉਮਰ ਦੇ ਹਿਸਾਬ ਨਾਲ ਵੱਧਦਾ ਘੱਟਦਾ ਰਹਿੰਦਾ ਹੈ।

ਸਾਰਾ ਇੰਨਟਰਨੈਟ ਤੇ ਸ਼ੋਸ਼ਲ ਮੀਡੀਆ ਤਰ੍ਹਾਂ ਤਰ੍ਹਾਂ ਦੇ ਉਪਦੇਸ਼ਾਂ ਨਾਲ ਭਰਿਆ ਪਿਆ ਹੈ,,,,,ਆਹ ਖਾਉ,,,,ਉਹ ਨਾ ਖਾਉ,,,,,ਠੰਡਾ ਖਾਉ,,,,,ਗਰਮ ਪੀਉ,,,,,,,,ਕਪਾਲਭਾਤੀ ਕਰੋ
ਸਵੇਰੇ ਨਿੰਬੂ ਪੀਉ.......
ਰਾਤ ਨੂੰ ਦੁੱਧ ਪੀਉ....
ਜੋਰ ਨਾਲ ਸਾਹ ਲਵੋ,,,,,,
ਸੱਜੇ ਸੋਂਵੋ,,,,,,,
ਖੱਬੇ ਉਠੋ,,,,,,,,
ਹਰੀ ਸ਼ਬਜ਼ੀ ਖਾਉ....
ਦਾਲਾਂ ਵਿੱਚ ਪ੍ਰੋਟੀਨ ਹੈ.....
ਦਾਲਾਂ ਨਾਲ ਕਰੇਟੀਨਾਇਨ ਵੱਧ ਜਾਏਗਾ।
ਜੇ ਪੂਰੇ ਉਪਦੇਸ਼ਾਂ ਨੂੰ ਪੜ੍ਹਨ ,ਮਨਣ ...ਲਗ ਗਏ ਤਾਂ ਜਿੰਦਗੀ ਬੇਕਾਰ.....ਖਾਣ ਲਈ ਕੁੱਝ ਨਹੀਂ ਬਚੇਗਾ ਤੇ ਨਾ ਜੀਣ ਲਈ....ਉਲਟਾ ਡਿਪਰੇਸਡ ਹੋ ਜਾਵੋਗੇ।

ਇਹ ਸਾਰਾ ਆਰਗੈਨਿਕ, ਐਲੋਵੀਰਾ,ਕਰੇਲਾ, ਮੇਥੀ ਪੰਤਜ਼ਲੀ ਵਿਚ ਫੱਸਕੇ ਦਿਮਾਗ ਦੀ ਲੱਸੀ ਹੋ ਜਾਂਦੀ ਹੈ।

     ਕਦੇ ਨਾ ਕਦੇ ਸਭ ਨੇ ਮਰਨਾ ਹੈ,,,ਅੱਜੇ ਬਾਜ਼ਾਰ ਵਿੱਚ ਅਮ੍ਰਿਤ ਵਿਕਨਾ ਸ਼ੁਰੂ ਨਹੀਂ ਹੋਇਆ...

ਹਰ ਚੀਜ਼ ਦੀ ਸਹੀ ਮਾਤਰਾ ਖਾਉ,,ਜੋ ਤੁਹਾਨੂੰ ਚੰਗੀ ਲਗਦੀ ਹੈ।

ਭੋਜਨ ਦਾ ਸੰਬੰਧ ਮਨ ਨਾਲ ਹੈ ,ਮਨ ਚੰਗੇ ਭੋਜਨ ਨਾਲ ਹੀ ਖੁਸ਼ ਹੁੰਦਾ ਹੈ।
ਥੋੜ੍ਹਾ ਜਿਹਾ ਸਰੀਰਕ ਕੰਮ ਕਰਦੇ ਰਹੋ....ਟਹਿਲਣ ਲਈ ਜਾਉ......ਖੁਸ਼ ਰਹੋ.......
ਸਰੀਰ ਤੋਂ ਜਿਆਦਾ ਮਨ ਨੂੰ ਸੁੰਦਰ ਰਖੋ।।

Coin Marketplace

STEEM 0.17
TRX 0.16
JST 0.029
BTC 76095.48
ETH 2918.89
USDT 1.00
SBD 2.65