Story of narwa hotel

in #storys5 years ago

ਅੱਜ ਇਕ ਬਹੁਤ ਹੀ ਸ਼ਾਨਦਾਰ ਜਾਣਕਾਰੀ ਚੰਗੀ ਲੱਗੀ ਸਾਂਝੀ ਕਰ ਰਿਹਾ ...
ਯੂਰੋਪ ਦਾ ਇਕ ਨਿੱਕਾ ਜਿਹਾ ਦੇਸ਼ ਹੈ ਨਾਰਵੇ ਉਥੇ ਇਹ ਸੀਨ ਆਮ ਦੇਖਣ ਨੂੰ ਮਿਲਦਾ ..
ਇਕ ਰੇਸਟਰੋਰੈਂਟ ਹੈ ਉਸਦੇ ਕੈਸ਼ ਕਾਉੰਟਰ ਤੇ ਇਕ ਔਰਤ ਆਉਂਦੀ ਹੈ ਤੇ ਕਹਿੰਦੀ ਹੈ
" 5 coffee ,1 suspension( ਦਾਨ )
ਤੇ ਉਹ 5 ਕਾਫੀ ਦੇ ਪੈਸੇ ਦਿੰਦੀ ਹੈ ਤੇ ਚਾਰ ਕੱਪ ਲੈਕੇ ਚਲੀ ਜਾਂਦੀ ਹੈ ..

ਥੋੜੀ ਦੇਰ ਬਾਅਦ ਇਕ ਹੋਰ ਆਦਮੀ ਆਉਂਦਾ ਹੈ ਤੇ ਕਹਿੰਦਾ ਹੈ
" 4 ਲੰਚ ,2suspension( ਦਾਨ )
ਤੇ ਚਾਰ ਲੰਚ ਦੇ ਪੈਸੇ ਦੇਕੇ 2 ਲੰਚ ਦੇ ਪੈਕੇਟ ਲੈਕੇ ਚਲਾ ਜਾਂਦਾ ਹੈ .

ਫਿਰ ਇਕ ਹੋਰ ਆਉਂਦਾ ਹੈ ਤੇ ਆਰਡਰ ਦਿੰਦਾ ਹੈ
"10 ਕਾਫੀ ,,,6 suspension
ਉਹ 10 ਦਾ ਭੁਗਤਾਨ ਕਰਕੇ 4 ਕਪ ਕਾਫੀ ਲੈ ਜਾਂਦਾ ਹੈ ..

ਥੋੜੀ ਦੇਰ ਬਾਅਦ ਇਕ ਬਜ਼ੁਰਗ ਬੰਦਾ ਉਸ ਕਾਉੰਟਰ ਤੇ ਆਉਂਦਾ ਹੈ ਤੇ ਪੁੱਛਦਾ ਹੈ " ਕੋਈ suspended( ਦਾਨ ) ਲੰਚ ..ਤਾਂ ਕਾਉੰਟਰ ਤੇ ਬੈਠਾ ਆਦਮੀ ਗਰਮ ਖਾਣੇ ਦਾ ਪੈਕੇਟ ਤੇ ਇਕ ਪਾਣੀ ਦੀ ਬੋਤਲ ਉਸ ਬਜ਼ੁਰਗ ਇਨਸਾਨ ਨੂੰ ਦੇ ਦਿੰਦਾ ਹੈ ..
ਇਹ ਕੰਮ ਇਕ ਗਰੁੱਪ ਵੱਲੋਂ ਜਿਆਦਾ ਪੇਮੈਂਟ ਕਰਨ ਤੇ ਦੂਸਰੇ ਗਰੁੱਪ ਵੱਲੋਂ ਖਾਣ ਪੀਣ ਦਾ ਸਮਾਨ ਲੈਕੇ ਜਾਣ ਦਾ ਸਰਕਲ ਦਿਨ ਭਰ ਚਲਦਾ ਰਹਿੰਦਾ ਹੈ .
ਮਤਲਬ ਕੀ ਆਪਣੀ " ਪਹਿਚਾਣ " ਨਾ ਦੱਸਦੇ ਹੋਏ ਕਿਸੇ ਦੂਸਰੇ ਨੂੰ ਜਾਣੇ ਬਿਨਾ ਗਰੀਬਾਂ ਜਰੂਰਤਮੰਦ ਲੋਕਾਂ ਦੀ ਮੱਦਦ ਕਰਨਾ ...ਇਹ ਹੈ ਨਾਰਵੇ ਦੇ ਲੋਕਾਂ ਦੀ ਪ੍ਰੰਪਰਾ ..ਤੇ ਇਹ " ਕਲਚਰ " ਹੁਣ ਯੂਰੋਪ ਦੇ ਬਾਕੀ ਦੇਸ਼ਾਂ ਚ ਵੀ ਫੈਲ ਰਿਹਾ ..

ਤੇ ਅਸੀਂ ...???
ਹਸਪਤਾਲ ਚ ਇਕ ਕੇਲਾ ,ਇਕ ਸੰਤਰਾ ਦੇਣ ਵੇਲੇ ਮਰੀਜ਼ ਨੂੰ ਸਾਰੇ ਜਣੇ ਮਿਲਕੇ ਆਪਣੀ ਪਾਰਟੀ ,,ਸੰਗਠਨ ,,ਦੀ ਗਰੁੱਪ ਫੋਟੋ ਖਿਚਵਾਕੇ ਅਖਵਾਰ ਚ ਛਾਪਾਂਗੇ ...ਵਾਹ .

ਕੀ ਭਾਰਤ ਚ ਇਸਤਰ੍ਹਾਂ ਦੇ ਖਾਣ ਪੀਣ ਦੀ " suspention" ਪ੍ਰਥਾ ਲਾਗੂ ਹੋ ਸਕਦੀ ਹੋਈ ..????.
ਕਾਪੀ

Coin Marketplace

STEEM 0.23
TRX 0.24
JST 0.038
BTC 107096.11
ETH 3331.86
SBD 4.36