# « ਦੋ ਵਿਛੜ ਚੁੱਕੀਆ ਰੂਹਾ »

in #story7 years ago

ਜਨਵਰੀ ਦਾ ਮਹੀਨਾ ਸੀ ਕੜਾਕੇ ਦੀ ਠੰਡ ਤੇ ਗਹਿਰੀ ਧੁੰਦ ਚਾਰੇ ਪਾਸੇ ਛਾਈ ਹੋਈ ਸੀ । ਬੰਦੇ ਨੂੰ ਬੰਦਾ ਦਿਖਾਈ ਨਹੀ ਸੀ ਦੇ ਰਿਹਾ, ਚਾਰੇ ਪਾਸੇ ਸ਼ਾਤ ਵਾਤਾਵਰਨ ਸੀ ਪਿੰਡ ਦੇ ਚੜਦੇ ਪਾਸੇ ਖੇਤਾ ਵਾਲੇ ਰਸਤੇ ਤੋ ਕਿਸੇ ਦੀ ਗਾਉਣ ਦੀ ਅਵਾਜ ਆ ਰਹੀ ਸੀ।ਦਰਦ ਭਰੀ ਅਵਾਜ ਸਹਿਜੇ-ਸਹਿਜੇ ਪਿੰਡ ਦੇ ਕਰੀਬ ਆ ਰਹੀ ਸੀ, ਫਿਰਨੀ ਤੇ ਖੜੀ ਮੁਡਿਆ ਦੀ ਢਾਣੀ ਗੱਲਾ ਕਰਦੀ-ਕਰਦੀ ਅਚਾਨਕ ਚੁਪ ਹੋ ਗਈ, ਵਿਚੋ ਇੱਕ ਮੁਡੇ ਨੇ ਕਿਹਾ “ਆ ਕਿਹੜਾ ਧੁੰਦ ਵਿਚ ਗਾਉਦਾ ਤੁਰਿਆ ਆ ਰਿਹਾ ਹੈ” ਦੂਸਰੇ ਨੇ ਕਿਹਾ ਯਾਰੋ ਸੁਣੋ ਤਾ ਸਹੀ ਕਿਹੜਾ ਗੀਤ ਗਾ ਰਿਹਾ ਹੈ।ਫਿਰ ਧੁੰਦ ਵਿਚੋ ਦਰਦ ਭਰੀ ਅਵਾਜ ਗੂਜੀ:-
“ਮਨਾ ਬੱਸ ਕਰ ਰੋ ਨਾ ਬੇ-ਸਮਝਾ, ਸੱਜਨਾ ਨੇ ਮੁੜ ਕੇ ਆਉਣਾ ਨਈ”
“ਤੇਰਾ ਪਿੰਡ ਪੱਥਰ ਦਿਲ ਲੋਕਾ ਦਾ, ਤੈਨੂੰ ਚੁਪ ਵੀ ਕਿਸੇ ਕਰਾਉਣਾ ਨਈ”
ਹੋਲੀ-ਹੋਲੀ ਦਰਦ ਭਰੀ ਅਵਾਜ ਨੇੜੇ ਆ ਗਈ, ਫਿਰ ਵਿਚੋ ਇੱਕ ਜਾਣੇ ਨੇ ਕਿਹਾ “ਯਾਰੋ ਆਹ ਤਾ ਆਪਣਾ ਰਾਝਾਂ ਬਲਜਿੰਦਰ ਹੈ।ਆ ਬਈ ਬਲਜਿੰਦਰ ਸਿਆ ਐਨੀ ਠੰਡ ਵਿਚ ਵੀ ਤੂੰ ਰੋਣ ਧੋਣ ਦੇ ਗੀਤ ਗਾ ਰਿਹਾ ਹੈ ।
ਯਾਰ ਗੀਤ ਕੀ ਗਾਉਣੇ ਸੀ ਖੇਤਾ ਨੂੰ ਗਿਆ ਸੀ, ਹੁਣ ਆਉਦਿਆ ਟਾਇਮ ਪਾਸ ਕਰਨ ਲਈ ਗੀਤ ਗਾਉਣ ਲੱਗ ਪਿਆ।
ਯਾਰ ਬਲਜਿੰਦਰ ਦਰਦ ਭਰੇ ਗੀਤ ਬਿਨ੍ਹਾ ਵਜਾ ਗਾਏ ਨੀ ਜਾਦੇ,ਨਾਲੇ ਮੈ ਸੁਣਿਆ ਤੂੰ ਗੀਤ ਵੀ ਕਾਫੀ ਵਧੀਆ ਲਿਖਦਾ ਹੈ, ਯਾਰ ਤੈਨੂੰ ਸ਼ਾਇਰੀ ਕਰਨ ਦਾ ਸ਼ੌਕ ਕਿਸ ਤਰ੍ਹਾ ਪਿਆ, ਸਾਡੇ ਕੋਲੋ ਤਾ ਇੱਕ ਲਾਇਨ ਵੀ ਲਿਖੀ ਨਈ ਜਾਦੀ
ਯਾਰ ਲਾਡੀ ਜਦੋ ਕੋਈ ਦਿਲ ਵਿੱਚ ਖਿਆਲ ਆਉਦੇ ਹਨ ਤਾ ਆਪਣੇ ਆਪ ਹੀ ਕਲਮ ਕਾਗਜ ਤੇ ਚੱਲਣ ਲੱਗ ਪੈਦੀ ਹੈ।
ਨਹੀ ਬਲਜਿੰਦਰ ਸਿਆਂ ਕਲਮ ਚੱਲਣ ਦੀ ਕੋਈ ਨਾ ਕੋਈ ਵਜ੍ਹਾ ਜਰੂਰ ਹੁੰਦੀ ਹੈ ਸਾਡੇ ਪਰਿਵਾਰ ਨੂੰ ਤੇਰੇ ਪਿੰਡ ਆਇਆ ਨੂੰ ਇੱਕ ਸਾਲ ਹੋ ਗਿਆ ਹੈ।ਮੈ ਕਦੇ ਵੀ ਤੈਨੂੰ ਹੱਸਦੇ ਹੋਇਆ ਨਹੀ ਵੇਖਿਆ, ਮੈਨੂੰ ਕਿਸੇ ਤੋ ਪਤਾ ਲੱਗਾ ਹੈ ਕਿ ਤੇਰੇ ਨਾਲ ਬਹੁਤ ਕੁੱਝ ਵਾਪਰਿਆ ਹੈ ਪਰ ਅੱਜ ਤੱਕ ਤੂੰ ਕਿਸੇ ਨੂੰ ਦਿਲ ਦੀ ਗੱਲ ਨਹੀ ਦੱਸੀ ਕਿ ਅਖੀਰ ਤੇਰੇ ਨਾਲ ਹੋਇਆ ਕੀ ਹੈ, ਯਾਰ ਕੀ ਤੂੰ ਮੈਨੂੰ ਏਨੇ ਕਾਬਿਲ ਨਹੀ ਸਮਝਦਾ ਕਿ ਆਪਣੇ ਦਿਲ ਦੀ ਗੱਲ ਦੱਸ ਸਕੇ,
ਯਾਰ ਲਾਡੀ ਕੀ ਦੱਸਾ ਕੁੱਝ ਦੱਸਣ ਲਈ ਹੋਵੇ ਤਾ ਦੱਸਾ,
ਮੈ ਨਹੀ ਜਾਣਦਾ ਜਿਸ ਪਿਆਰ ਨੂੰ ਤੂੰ ਸਾਰੀ ਦੁਨੀਆ ਤੋ ਛੁਪਾਈ ਫਿਰਦਾ ਹੈ ਤੈਨੂੰ ਤੇਰੇ ਉਸੇ ਪਿਆਰ ਦੀ ਸਹ੍ਹੰ ਲੱਗੇ ਜੇ ਅੱਜ ਮੈਨੂੰ ਆਪਣੀ ਕਹਾਣੀ ਨਾ ਦੱਸੀ ਤਾ,
ਯਾਰ ਲਾਡੀ ਤੂੰ ਤਾ ਮੇਰੀ ਕਹਾਣੀ ਸੁਣ ਕੇ ਚਲਾ ਜਾਵੇਗਾ ਪਰ ਮੈਨੂੰ ਪਿਛਲੀਆ ਯਾਦਾ ਛੋਹਣ ਤੇ ਕਈ ਦਿੰਨ ਤੜਫਨਾ ਪੈਣਾ ਹੈ।ਫਿਰ ਵੀ ਜੇ ਤੂੰ ਸੁਣਨਾ ਚਾਹੁਦਾ ਹੈ ਤਾ ਚੱਲ ਇਸ ਮਹਿਫਲ ਤੋ ਦੂਰ ਕਿਤੇ ਇਕੱਲੇ ਬੈਠ ਕੇ ਦੁੱਖ ਸੁੱਖ ਸਾਝੇ ਕਰਦੇ ਹਾ
ਫਿਰ ਦੋਵੇ ਜਾਣੇ ਦੂਸਰਿਆ ਮੁਡਿਆ ਤੋ ਦੂਰ ਇਕ ਇਕਾਤ ਥਾ ਤੇ ਜਾ ਬੈਠੇ ।ਥੋੜਾ ਚਿਰ ਚੁਪ ਰਹਿਣ ਤੋ ਬਾਅਦ ਬਲਜਿੰਦਰ ਬੋਲਿਆ, ਗੱਲ ਕੋਈ ਅੱਜ ਤੋ 6 ਕੁ ਸਾਲ ਪਹਿਲਾ ਦੀ ਹੈ ਉਦੋ ਮੈ ਪੜਦਾ ਹੁੰਦਾ ਸੀ, ਬੜਾ ਮਸਤ ਮਲੰਗ ਪਿਆਰ ਮੁਹੱਬਤ ਤੋ ਅਣਜਾਨ , ਘਰ ਦੇ ਟਰੱਕ ਹੋਣ ਕਰਕੇ ਗੱਡੀਆ ਤੇ ਬਾਹਰ ਜਾ ਕੇ ਘੁਮਣ ਫਿਰਨ ਦਾ ਸੌਕੀਨ ਸੀ ।ਮੈਨੂੰ ਚੰਗੀ ਤਰ੍ਹਾ ਯਾਦ ਹੈ ਉਸ ਦਿਨ ਇਹੋ ਜਿਹਾ ਹੀ ਮੋਸਮ ਸੀ, ਇੱਕ ਜਨਵਰੀ ਦਾ ਦਿਨ ਸੀ। ਮੈ ਉਸ ਦਿਨ ਸਵੇਰੇ ਉਠਿਆ ਤੇ ਯਾਰਾ ਦੋਸਤਾ ਨੂੰ ਨਵੇ ਸਾਲ ਦੀਆ ਵਧਾਈਆ ਦਿਦਾ-ਦਿਦਾ ਕਿਸੇ ਦੋਸਤ ਦੇ ਘਰ ਚਲਾ ਗਿਆ ਉਥੇ ਕਾਫੀ ਚਿਰ ਬੈਠਣ ਤੋ ਬਾਅਦ ਅਚਾਨਕ ਹੀ ਬੱਸ ਅੱਡੇ ਵੱਲ ਚਲਾ ਗਿਆ । ਮੇਰੇ ਬੱਸ ਅੱਡੇ ਤੇ ਖੜਿਆ ਹੀ ਇਕ ਮਿਨੀ ਬੱਸ ਆ ਰੁਕੀ, ਜਿਸ ਵਿੱਚੋ ਸਾਡੀ ਗੁਆਡਣ ਜੋ ਦੋ ਦਿਨਾ ਤੋ ਕਿਸੇ ਰਿਸਤੇਦਾਰ ਕੋਲ ਗਈ ਸੀ, ਬੱਸ ਵਿੱਚੋ ਉਤਰੀ, ਉਹਦੇ ਨਾਲ ਇਕ ਪਤਲੀ, ਲੰਮੀ ਅਤੇ ਹੱਦੋ ਵੱਧ ਸੋਹਣੀ ਖੂਬਸੂਰਤ ਪਰੀਆ ਵਰਗੀ ਮੁਟਿਆਰ ਵੀ ਬੱਸ ਵਿਚੋ ਉਤਰੀ, ਉਹਨਾ ਦੋਹਾ ਕੋਲ ਕਾਫੀ ਸਮਾਨ ਸੀ। ਸਾਡੀ ਗੁਆਡਣ ਨੇ ਮੈਨੂੰ ਬੱਸ ਅੱਡੇ ਤੇ ਖੜੇ ਨੂੰ ਵੇਖ ਕੇ ਅਵਾਜ ਮਾਰੀ ਕਿ ਬਲਜਿੰਦਰ ਸਾਡੇ ਕੋਲ ਸਮਾਨ ਜਿਆਦਾ ਹੈ ਇਸ ਲਈ ਕੁੱਝ ਸਮਾਨ ਸਾਡੇ ਨਾਲ ਘਰ ਤੱਕ ਛੱਡ ਆ, ਮੈ ਉਹਨਾ ਦਾ ਕੁੱਝ ਸਮਾਨ ਵਿੱਚ ਫੜਿਆ ਤੇ ਕਾਹਲੀ ਕਾਹਲੀ ਉਹਨਾ ਦੇ ਅੱਗੇ ਲੱਗ ਕੇ ਤੁਰ ਪਿਆ, ਸਮਾਨ ਗਵਾਡੀਆ ਦੇ ਘਰ ਰੱਖ ਕੇ ਬਿਨਾ ਰੁਕੇ, ਆਪਣੇ ਘਰ ਚਲਾ ਆਇਆ,
ਸਾਡੇ ਅਤੇ ਗੁਆਡੀਆ ਦੇ ਘਰ ਵਿੱਚ ਬਿਲਕੁੱਲ ਛੋਟੀ ਜਿਹੀ ਦਿਵਾਰ ਸੀ, ਜੋ ਨਾ ਹੋਇਆ ਵਰਗੀ ਸੀ। ਵਧੇਰੇ ਮਿਲ-ਵਰਤਨ ਕਰਕੇ ਸਾਰਾ-ਸਾਰਾ ਦਿੰਨ ਇਕੱਠੇ ਹੀ ਬੈਠੇ ਰਹਿਦੇ ਸੀ । ਬਾਅਦ ਵਿੱਚ ਪੁਛਣ ਤੇ ਪਤਾ ਲੱਗਾ ਕੇ ਉਸ ਕੁੜੀ ਦਾ ਨਾਮ ਹਰਜੀਤ ਹੈ ਤੇ ਉਸ ਨੇ ਦੋ ਤਿੰਨ ਮਹੀਨੇ ਇਥੇ ਹੀ ਰਹਿਣਾ ਹੈ।ਉਸ ਕੁੜੀ ਦੇ ਭੋਲੇਪਨ ਅਤੇ ਮਸੂਮ ਜਿਹੇ ਚਿਹਰੇ ਨੇ ਇੱਕ ਦੋ ਦਿੰਨਾ ਵਿੱਚ ਸਾਰਿਆ ਦਾ ਮਨ ਮੋਹ ਲਿਆ। ਸਾਰਾ ਦਿੰਨ ਅੱਖਾ ਸਾਹਮਣੇ ਰਹਿਣ ਕਰਕੇ ਮੈ ਵੀ ਉਸ ਪ੍ਰਤੀ ਖਿਚਿਆ ਜਾਣ ਲੱਗ ਪਿਆ ਮੈ ਜਦ ਵੀ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਬਲਾਉਦਾ ਤਾ ਉਸ ਨੇ ਨੀਵੇ ਪਾ ਕੇ ਹਾਂ ਨਾਂਹ ਵਿੱਚ ਜਵਾਬ ਦੇ ਦੇਦੀ। ਉਸ ਦੀ ਇਹੋ ਜਿਹੀ ਮਸੂਮੀਅਤ ਹੀ ਮੈਨੂੰ ਉਹਦੇ ਪ੍ਰਤੀ ਹੋਰ ਖਿਚਣ ਲੱਗ ਪਈ ਮੈ ਸੋਚਣ ਲੱਗ ਪਿਆ ਕਿ ਜੇ ਇਹੋ ਜਹੀ ਮਾਸੂਮ ਕੁੜੀ ਦੇ ਦਿਲ ਵਿੱਚ ਥੋੜੀ ਜਹੀ ਜਗ੍ਹਾ ਮਿਲ ਜਾਵੇ ਤਾ ਮੈ ਖੁਸ਼ਨਸੀਬ ਹੋਵਾਗਾ।
ਫਿਰ ਮੈ ਆਪਣੇ ਸੁਭਾਅ ਮੁਤਾਬਿਕ ਐਨਾ ਜਿਆਦਾ ਸਰਾਰਤਾ ਕਰਨ ਲੱਗ ਪਿਆ ਕਿ ਉਹ ਮੱਲੋ ਮੱਲੀ ਮੇਰੀਆ ਸਰਾਰਤਾ ਵੇਖ ਕੇ ਹੱਸ ਪੈਦੀ, ਉਸ ਦੇ ਬੁੱਲਾ ਤੇ ਹਾਸਾ ਵੇਖ ਮੇਰਾ ਵੀ ਦਿਲ ਖੁਸ ਹੋ ਜਾਦਾ।ਸਹਿਜੇ ਸਹਿਜੇ ਉਹ ਵੀ ਮੇਰੇ ਪ੍ਰਤੀ ਕੁਝ ਮੋਹ ਜਿਹਾ ਰੱਖਣ ਲੱਗ ਪਈ ਪੰਜ ਸੱਤ ਦਿਨਾ ਵਿੱਚ ਉਹ ਹੀ ਅਸੀ ਇੱਕ ਦੂਜੇ ਪ੍ਰਤੀ ਖਿਚੇ ਚਲੇ ਗਏ।ਪਤਾ ਹੀ ਨਾ ਲੱਗਾ ਕਦੋ ਇਹ ਖਿਚ ਪਿਆਰ ਵਿੱਚ ਤਬਦੀਲ ਹੋ ਗਈ।ਮੈਨੂੰ ਅੱਜ ਵੀ ਯਾਦ ਹੈ ਸਾਡੀ ਦੋਸਤੀ ਮਗਰੋ ਇਕੱਲਿਆ ਦੀ ਪਹਿਲੀ ਮੁਲਾਕਤ ਹੋਈ ਸਾਮੀ 8 ਵਜੇ ਦਾ ਟਾਇਮ ਸੀ
ਮੈ ਕਿਹਾ ਵੇਖ ਹਰਜੀਤ ਪਤਾ ਨਈ ਕਦੋ ਮੈ ਤੈਨੂੰ ਪਿਆਰ ਕਰਨ ਲੱਗ ਪਿਆ, ਤੇਰੇ ਬਾਰੇ ਤਾ ਪਤਾ ਨਈ ਪਰ ਹੁਣ ਮੈ ਤੇਰੇ ਤੋ ਬਗੈਰ ਇੱਕ ਦਿਨ ਵੀ ਨਹੀ ਕੱਟ ਸਕਦਾ।ਤਾ ਅੱਗੋ ਹਰਜੀਤ ਬੋਲੀ ਪਿਆਰ ਬਾਰੇ ਤਾ ਮੈਨੂੰ ਪਤਾ ਨਈ ਪਰ ਜਦੋ ਤੱਕ ਤੂੰ ਪੜ ਕੇ ਨਈ ਆ ਜਾਦਾ ਮੇਰਾ ਘਰੇ ਜੀਅ ਨਈ ਲੱਗਦਾ।
ਫਿਰ ਕੀ ਸੀ ਸਾਡੀਆ ਨਿਤ ਦੀਆ ਮੁਲਾਕਾਤਾ ਹੋਣ ਲੱਗ ਪਈਆ ਮੇਰਾ ਤਾ ਆਲਮ ਇਹ ਸੀ ਕਿ ਮੈ ਕਾਲਜ ਤੋ ਜਲਦੀ ਘਰ ਆ ਜਾਦਾ ਪੜਾਈ ਵਿੱਚ ਬਿਲਕੁੱਲ ਹੀ ਦਿਲ ਨਾ ਲੱਗਦਾ ਜੀਅ ਕਰਦਾ ਸੀ ਬਸ ਸਾਰਾ ਦਿਨ ਉਸ ਵੱਲ ਵੇਖਦਾ ਰਹਾ। ਉਸ ਕਮਲੀ ਦੀ ਹਾਲਤ ਵੀ ਕੁੱਝ ਮੇਰੇ ਵਰਗੀ ਹੋ ਗਈ ਸੀ। ਉਸ ਦੀਆ ਨਿਗਾਹਾ ਸਾਰਾ ਦਿੰਨ ਮੈਨੂੰ ਹੀ ਢੋਲਦੀਆ ਰਹਿਦੀਆ ਸਨ
ਉਸ ਨੂੰ ਇਥੇ ਆਈ ਨੂੰ ਮਸ਼ਾ ਪੰਦਰਾ ਕੁ ਦਿੰਨ ਹੋਏ ਸਨ ਕਿ ਸਾਨੂੰ ਇੰਝ ਜਾਪਣ ਲੱਗ ਪਿਆ ਸੀ ਕਿ ਜਿਵੇ ਸਾਡੀ ਪਿਛਲੇ ਕਈ ਜਨਮਾ ਦੀ ਸਾਝ ਹੋਵੇ।ਮੈ ਤਾ ਚਾਹੁੰਦਾ ਸੀ ਕਿ ਦੁਨੀਆ ਬਸ ਇਥੇ ਹੀ ਖਲੋ ਜਾਵੇ, ਮੈਨੂੰ ਤਾ ਜਿਵੇ ਉਸ ਦੇ ਪਿਆਰ ਨੇ ਪਾਗਲ ਹੀ ਕਰ ਦਿਤਾ ਹੋਵੇ।ਉਸ ਦੀ ਹਾਲਤ ਵੀ ਕੁਝ ਇਸੇ ਤਰਾ ਦੀ ਸੀ।
ਮੈ ਹਰ ਰੋਜ ਰਾਤ ਨੂੰ ਉਸ ਦੀ ਉਡੀਕ ਕਰਨੀ, ਸਰਦੀ ਦਾ ਮੋਸ਼ਮ ਸੀ ਕਈ ਵਾਰ ਉਸ ਨੂੰ ਆਉਣ ਵਿੱਚ ਦੇਰੀ ਹੋ ਜਾਦੀ ਸੀ।ਪਰ ਮੈ ਠੰਡ ਵਿੱਚ ਉਸ ਦੀ ਉਡੀਕ ਕਰਦਾ ਰਹਿਦਾ ਸੀ। ਇੱਕ ਦਿਨ ਮੈ ਉਸ ਨੂੰ ਕਿਹਾ ਹਰਜੀਤ ਕੀ ਤੂੰ ਮੈਨੂੰ ਆਪਣੀ ਖੁਸੀ ਨਾਲ ਮਿਲਣ ਆਉਦੀ ਹੈ ਜਾ ਐਵੇ ਇਸ ਦੋਸਤੀ ਨੂੰ ਨਿਭਾਉਣ ਖਾਤਰ “ਤਾ ਹਰਜੀਤ ਬੋਲੀ ਵੇਖ ਬਲਜਿੰਦਰ ਜੇ ਮੈ ਰਾਤ ਦੇ 10 ਵਜੇ ਤੇਰੇ ਕੋਲ ਆਉਦੀ ਹਾਂ ਤਾ ਬਸ ਤੇਰੀ ਖਾਤਰ ਕਿਉਕਿ ਸਾਡਾ ਰਿਸ਼ਤਾ ਪਾਕ ਹੈ ਅਸੀ ਕੋਈ ਪਾਪ ਨਹੀ ਕੀਤਾ ਪਿਆਰ ਕੀਤਾ ਹੈ ਉਹ ਵੀ ਸੱਚੇ ਦਿਲੋ ਬਾਕੀ ਬਲਜਿੰਦਰ ਮੈ ਤੇਰੇ ਤੇ ਇਤਬਾਰ ਬਹੁਤ ਕਰਦੀ ਹਾ ਕਿ ਤੂੰ ਕਦੇ ਵੀ ਮੇਰੇ ਨਾਲ ਗਲਤ ਹਰਕਤ ਨਹੀ ਕਰੇਗਾ। ਬਾਕੀ ਤੂੰ ਵੀ ਜਾਣਦਾ ਹੈ ਕਿ ਜਿਸ਼ਮਾ ਦੇ ਰਿਸਤੇ ਨਾਲੋ ਦਿਲਾਂ ਦੇ ਰਿਸ਼ਤੇ ਜਿਆਦਾ ਮਜਬੂਤ ਹੁੰਦੇ ਹਨ।
ਬਾਕੀ ਯਾਰ ਗੱਲ ਵੀ ਕੁੱਝ ਇਸੇ ਤਰਾਂ ਦੀ ਸੀ ਸਾਡਾ ਪਿਆਰ ਹੀਰ ਰਾਂਝੇ ਵਾਗ ਪਾਕ ਪਵਿਤਰ ਅਤੇ ਕੋਰੇ ਕਾਗਜ ਵਰਗਾ ਸੀ।ਅਸੀ ਮਿਲਦੇ ਤਾ ਭਾਵੇ ਰੋਜ ਰਾਤ ਨੂੰ ਹੀ ਸੀ ਪਰ ਸਾਡੀ ਮਿਲਣੀ ਵਿੱਚ ਬਹੁਤ ਫਰਕ ਹੁੰਦਾ ਸੀ।ਬਸ ਹੱਥਾ ਵਿੱਚ ਹੱਥ ਫੜ ਕੇ ਗੱਲਾ ਕਰਦੇ ਰਹਿੰਦੇ ਸੀ ਮੈ ਉਸ ਦੇ ਹੱਥਾ ਤੋ ਬਿਨ੍ਹਾ ਕਦੇ ਵੀ ਉਸ ਦੇ ਜਿਸ਼ਮ ਨੂੰ ਛੋਹਿਆ ਤੱਕ ਨਹੀ ਸੀ। ਨਾਲੇ ਹਰਜੀਤ ਦਾ ਵੀ ਕਹਿਣਾ ਸੀ ਕਿ ਜੇ ਤੂੰ ਮੈਨੂੰ ਦਿਲੋ ਚਾਹੁੰਦਾ ਹੈ ਤਾ ਕਦੇ ਵੀ ਮੇਰੇ ਵੱਲ ਕਿਸ਼ੇ ਗਲਤ ਨਿਗ੍ਹਾ ਨਾਲ ਨਾ ਤੱਕੀ, ਬਸ ਉਸ ਦੀ ਇਹੋ ਪਾਕ ਸੋਚ ਅਤੇ ਮਸੂਮੀਅਤ ਮੈਨੂੰ ਉਹਦੇ ਪ੍ਰਤੀ ਹੋਰ ਖਿਚੀ ਜਾਦੀ ਸੀ।
ਇਕ ਰਾਤ ਦੀ ਗੱਲ ਹੈ ਉਸ ਦਿੰਨ ਸ਼ਨੀਵਾਰ ਸੀ। ਰਾਤ ਟੀ.ਵੀ ਤੇ ਕੋਈ ਹਿਦੀ ਫਿਲਮ ਆ ਰਹੀ ਸੀ। ਹਰੇਕ ਇੱਕ ਘੰਟੇ ਬਾਅਦ ਮੁੱਖ ਖਬਰਾ ਆਉਦੀਆ ਸਨ। ਮੇਰੀ ਮੁਲਾਕਾਤ ਉਸ ਨਾਲ 9:30 ਵਜੇ ਹੋਈ, ਮੈ ਕਿਹਾ ਕੀ 10:30 ਵਜੇ ਖਬਰਾ ਵੇਲੇ ਮਿਲੇਗੀ ਤਾ ਉਸ ਨੇ ਕਿਹਾ ਠੀਕ ਹੈ। ਫਿਰ 10:30 ਵਜੇ ਉਹ ਮੈਨੂੰ ਮਿਲਣ ਆ ਗਈ, ਉਸ ਦਿੰਨ ਮੈ ਉਸ ਦੀ ਪਰਖ ਲੈਣ ਵਾਸਤੇ ਕਿਹਾ ਹਰਜੀਤ ਮੈ 11:30 ਵਜੇ ਫਿਰ ਤੇਰੀ ਉਡੀਕ ਕਰਾਗਾ ਤਾ ਅੱਗੋ ਹਰਜੀਤ ਬੋਲੀ ਨਹੀ ਬਲਜਿੰਦਰ ਹੁਣ ਨਹੀ ਇਸ ਤਰ੍ਹਾ ਵਾਰ-ਵਾਰ ਅੰਦਰੋ ਉਡਦਿਆ ਕਿਸੇ ਨੂੰ ਸੱਕ ਹੋ ਜਾਵੇਗਾ ਪਰ ਮੈ ਕਿਹਾ ਹਰਜੀਤ ਤੂੰ ਚਾਹੇ ਆਵੇ ਚਾਹੇ ਨਾ ਆਵੇ ਪਰ ਮੈ ਤੇਰੀ ਉਡੀਕ ਕਰਾਗਾ।
ਫਿਰ ਇੱਕ ਘੰਟੇ ਬਾਅਦ ਮੈ 11:30 ਵਜੇ ਅੰਦਰੋ ਬਾਹਰ ਆਣ ਕੇ ਉਸ ਦੀ ਉਡੀਕ ਕਰਨ ਲੱਗ ਪਿਆ। ਸਰਦੀ ਬਹੁਤ ਲੱਗ ਰਹੀ ਸੀ,ਪਰ ਉਸ ਨੂੰ ਮਿਲਣ ਦੀ ਖਿੱਚ ਦਿਲ ਵਿੱਚ ਸੀ ਉਡੀਕਦਿਆ-ਉਡੀਕਦਿਆ 12:00 ਵੱਜ ਗਏ ਫਿਰ ਕਿਤੇ ਜਾ ਕੇ ਉਸ ਦਾ ਦਰਵਾਜਾ ਖੁਲਿਆ ਤੇ ਉਹ ਬਾਹਰ ਨਿਕਲੀ ਤੇ ਸਿਧੀ ਮੇਰੇ ਕੋਲ ਆਈ ਤੇ ਸਹਿਜੇ ਜਹੇ ਮੇਰੀ ਗੱਲ ਨੂੰ ਪਲੋਸਦਿਆ ਕਿਹਾ ਬਲਜਿੰਦਰ ਇਹ ਕੀ ਪਾਗਲਪਨ ਹੈ ਮੈ ਤੈਨੂੰ ਕਿਹਾ ਸੀ ਨਾ ਕਿ ਮੈ ਨਹੀ ਆਉਣਾ ਤੂੰ ਫਿਰ ਵੀ ਮੇਰੀ ਉਡੀਕ ਕਰਦਾ ਰਿਹਾ “ਅੱਗੋ ਮੈ ਕਿਹਾ ਜੇ ਨਈ ਸੀ ਆਉਣਾ ਤਾ ਹੁਣ ਕਿਉ ਆਈ। ਉਹ ਬੋਲੀ ਮੈਨੂੰ ਪਤਾ ਸੀ ਕਿ ਤੂੰ ਕਮਲਾ ਠੰਡ ਵਿੱਚ ਵੀ ਬੈਠਾ ਮੇਰੀ ਉਡੀਕ ਕਰੇਗਾ। ਬਲਜਿੰਦਰ ਜੇ ਤੂੰ ਐਨੀ ਠੰਡ ਵਿੱਚ ਮੇਰੀ ਬਾਹਰ ਉਡੀਕ ਕਰੇਗਾ ਤੇ ਕੀ ਮੈ ਅੰਦਰ ਰਜਾਈ ਵਿੱਚ ਨਿਘੀ ਹੋ ਕੇ ਸੌ ਸਕਦੀ ਹਾ। ਬਲਜਿੰਦਰ ਐਨਾ ਜਿਆਦਾ ਪਿਆਰ ਨਾ ਕਰ ਕੇ ਕਿਤੇ ਵਿਛੜ ਕੇ ਮਰ ਹੀ ਨਾ ਜਾਈਏ।ਮੈ ਕਿਹਾ ਹਰਜੀਤ ਮੈ ਤਾ ਚਾਹੁੰਦਾ ਹੀ ਹਾ ਕਿ ਤੇਰੇ ਤੋ ਵਿਛੜਨ ਤੋ ਪਹਿਲਾ ਰੱਬ ਮੈਨੂੰ ਮੋਤ ਦੇ ਦੇਵੇ।
ਯਾਰ ਪਿਆਰ ਵਿੱਚ ਦਿਵਾਨਾ ਹੋਇਆ ਮੈ ਆਪਣੀ ਪੜਾਈ ਵੱਲ ਵੀ ਧਿਆਨ ਨਹੀ ਸੀ ਦੇ ਰਿਹਾ।ਬਸ ਸਾਰਾ ਦਿੰਂਨ ਹਰਜੀਤ ਬਾਰੇ ਹੀ ਸੋਚਦਾ ਰਹਿਦਾ,ਪਰ ਸਾਡੇ ਇਸ ਪਿਆਰ ਤੋ ਸਾਡੇ ਘਰ ਵਾਲੇ ਬੇ-ਖਬਰ ਸੀ। ਦਿਨੇ ਕਦੇ ਅਸੀ ਸਾਰੇ ਇਕੱਠੇ ਬੈਠੇ ਰਹਿਦੇ ਸੀ ਸਾਰਿਆ ਦੇ ਵਿੱਚ ਬੈਠੇ ਮੈ ਤੇ ਹਰਜੀਤ ਕਈ ਵਾਰ ਆਮ ਵਿਹਾਰੀ ਗੱਲਾ ਕਰ ਜਾਦੇ ਸੀ, ਪਰ ਸਾਡੇ ਪਰਿਵਾਰ ਵਾਲਿਆ ਨੂੰ ਕਦੇ ਸਾਡੇ ਤੇ ਸੱਕ ਨਹੀ ਹੋਇਆ ਸੀ।
ਹਰਜੀਤ ਨੂੰ ਇਥੇ ਆਈ ਨੂੰ ਮਸ਼ਾਂ ਕੋਈ 24-25 ਦਿੰਨ ਹੋ ਗਏ ਸਨ, ਜਿਵੇ ਰੱਬ ਨੂੰ ਕੁੱਝ ਹੋਰ ਹੀ ਮਨਜੂਰ ਸੀ।ਉਸ ਦਿੰਨ ਸ਼ਨੀਵਾਰ ਦੀ ਰਾਤ ਸੀ ਹਰ ਵਾਰ ਦੀ ਤਰ੍ਹਾ ਉਹੀ ਟਾਇਮ ਸੀ ਸਾਡੇ ਮਿਲਣ ਦਾ ਅੱਜ ਰਾਤ ਜਦੋ ਹਰਜੀਤ ਮਿਲਣ ਆਈ ਤਾ ਅਸੀ ਹੱਥਾ ਵਿੱਚ ਹੱਥ ਫੜ ਕੇ ਗੱਲਾ ਕਰ ਰਿਹੇ ਸੀ ਕਿ ਅਚਾਨਕ ਹੀ ਪਿਛੇ ਸਾਡਾ ਗੁਆਡੀ ਆ ਗਿਆ, ਅਸੀ ਚੁਪ-ਚਾਪ ਖੜੇ ਰਹੇ, ਉਹ ਨੇੜੇ ਆਇਆ ਤਾ ਬੋਲਿਆ ਚੱਲ ਹਰਜੀਤ ਅੰਦਰ ਚੱਲ ਅਤੇ ਮੈਨੂੰ ਕਿਹਾ ਹੁਣ ਤੂੰ ਵੀ ਜਾ। ਪਰ ਮੈ ਉਸ ਨੂੰ ਕਿਹਾ ਕਿ ਤੁਸੀ ਜੋ ਬੁਰਾ ਭਲਾ ਮੈਨੂੰ ਕਹਿਣਾ ਹੈ ਕੋਈ ਸ਼ਜਾ ਦੇਣੀ ਹੈ ਤਾ ਮੈਨੂੰ ਦੇ ਦਿਉ ਪਰ ਹਰਜੀਤ ਨੂੰ ਕੁਝ ਨਾ ਕਹਿਣਾ ਉਹ ਬਿਨ੍ਹਾ ਕੁੱਝ ਬੋਲਿਆ ਅੰਦਰ ਚਲਾਂ ਗਿਆ।
ਅਗਲੇ ਦਿੰਂਨ ਐਤਵਾਰ ਸੀ ਮੈ ਡਰ ਰਿਹਾ ਸੀ ਕਿ ਪਤਾ ਨਹੀ ਹੁਣ ਕੀ ਹੋਵੇਗਾ ਮੈ ਸਵੇਰੇ ਉਠਿਆ ਹੀ ਸੀ ਕਿ ਸਾਹਮਣੇ ਹਰਜੀਤ ਚਾਹ ਬਣਾ ਰਿਹੀ ਸੀ,ਉਸ ਦੇ ਚਿਹਰੇ ਦਾ ਰੰਗ ਉਡਿਆ ਹੋਇਆ ਸੀ ਤੇ ਉਹ ਸਹਿਮੀ ਜਹੀ ਦਿਖਾਈ ਦੇ ਰਹੀ ਸੀ, ਮੇਰੇ ਨਾਲ ਨਜਰ ਮਿਲੀ ਤਾ ਉਹ ਹੋਰ ਭਾਵੁਕ ਜਹੀ ਹੋ ਉਠੀ। ਮੈ ਇਸ਼ਾਰਿਆ ਵਿੱਚ ਹੀ ਉਸ ਨੂੰ ਹੌਸਲਾ ਰੱਖਣ ਲਈ ਕਿਹਾ। ਮੈਨੂੰ ਬੱਸ ਇਹੀ ਡਰ ਸੀ ਕਿ ਕਿਤੇ ਸਾਡਾ ਗੁਆਡੀ ਸਾਰਿਆ ਨੂੰ ਰਾਤ ਬਾਰੇ ਨਾ ਦੱਸ ਦੇਵੇ,ਮੈ ਸੋਚਿਆ ਜੋ ਹੋਵੇਗਾ ਵੇਖਿਆ ਜਾਵੇਗਾ ਪਰ ਮੈ ਹਰਜੀਤ ਤੇ ਇਲਜਾਮ ਨਹੀ ਆਉਣ ਦੇਣਾ।ਪਰ ਹੋਇਆ ਕੁੱਝ ਵੀ ਨਾ ਸਾਰਾ ਦਿੰਨ ਇਸੇ ਤਰ੍ਹਾ ਬੀਤ ਗਿਆ ਕੋਈ ਵੀ ਗੱਲਬਾਤ ਨਾ ਹੋਈ ।ਸਹਿਜੇ ਸਹਿਜੇ ਦੋ ਤਿੰਨ ਦਿਨ ਬੀਤ ਗਏ ਪਰ ਕਿਸੇ ਪਾਸਿਉ ਕੋਈ ਗੱਲਬਾਤ ਨਾ ਉਠੀ,ਪਰ ਮੇਰੀ ਹਰਜੀਤ ਨਾਲ ਵੀ ਕੋਈ ਗੱਲਬਾਤ ਨਾ ਹੋ ਸਕੀ,ਉਹ ਕੁੱਝ ਜਿਆਦਾ ਹੀ ਡਰ ਗਈ ਸੀ।ਫਿਰ ਚੋਥੇ ਦਿੰਨ ਅਚਾਨਕ ਸਾਡੀ ਮੁਲਾਕਾਤ ਹੋਈ ਉਸ ਨੇ ਦੱਸਿਆ ਕਿ ਉਸ ਨਾ ਹੀ ਤਾ ਬੁਰਾ ਭਲਾ ਕਿਹਾ ਗਿਆ ਅਤੇ ਨਾ ਹੀ ਕੁੱਝ ਪੁਛਿਆ ਗਿਆ “ਮੈ ਕਿਹਾ ਹਰਜੀਤ ਹੁਣ ਤੇਰਾ ਕੀ ਵਿਚਾਰ ਹੈ ਤਾ ਉਹ ਬੋਲੀ ਜਿਨ੍ਹਾ ਚਿਰ ਇਥੇ ਹਾ ਉਹਨਾ ਚਿਰ ਤਾ ਮਿਲਦੀ ਰਹਾਗੀ ਪਰ ਹੁਣ ਲੱਗਦਾ ਹੈ ਇਹਨਾ ਮੈਨੂੰ ਇਥੋ ਛੇਤੀ ਭੇਜ ਦੇਣਾ ਹੈ।“ਮੈ ਕਿਹਾ ਹਰਜੀਤ ਜਾਣ ਤੋ ਪਹਿਲਾ ਮੈਨੂੰ ਥੋੜਾ ਜਿਹਾ ਜਹਿਰ ਦੇ ਜਾਵੀ ਤਾ ਉਸ ਨੇ ਮੇਰੇ ਮੂਹ ਤੇ ਹੱਥ ਰੱਖ ਦਿਤਾ।
ਹੁਣ ਅਸੀ ਫਿਰ ਤੋ ਪਹਿਲਾ ਵਾਗ ਦੁਬਾਰਾ ਮਿਲਣਾ ਸੁਰੂ ਕਰ ਦਿਤਾ।ਪਰ ਨਾਲ ਦੀ ਨਾਲ ਮੈਨੂੰ ਉਸ ਦੇ ਵਿਛੜਨ ਦਾ ਡਰ ਵੱਡ-ਵੱਡ ਖਾਣ ਲੱਗ ਪਿਆ। ਕਰਦਿਆ ਕਰਾਉਦਿਆ ਸ਼ਨੀਵਾਰ ਆ ਗਿਆ ਮੈ ਟਾਇਮ ਮੁਤਾਬਿਕ 10:30 ਬਾਹਰ ਨਿਕਲਿਆ ਤਾ ਮੈਨੂੰ ਬਾਹਰ ਆਪਣੀ ਗੁਆਡਣ ਦੁਧ ਗਰਮ ਕਰਦੀ ਵਿਖਾਈ ਦਿਤੀ ਮੈ ਬਾਹਰ ਤੋ ਜਦੋ ਵਾਪਸ ਅੰਦਰ ਜਾਣ ਲੱਗਾ ਤਾ ਮੇਰੀ ਗੁਆਡਣ ਨੇ ਮੈਨੂੰ ਅਵਾਜ ਮਾਰੀ ਕਿ ਬਲਜਿੰਦਰ ਮੇਰੀ ਗੱਲ ਸੁਣ ਕੇ ਜਾਵੀ ਮੈ ਜਦੋ ਉਹਨਾਂ ਦੇ ਕਮਰੇ ਕੋਲ ਗਿਆ ਤਾ ਉਨਾ ਦੇ ਕਮਰੇ ਅੰਦਰ ਮੈਨੂੰ ਹਰਜੀਤ ਸਾਡਾ ਗੁਆਡੀ ਅਤੇ ਉਹਨਾ ਦੇ ਬੱਚੇ ਬੇਠੈ ਫਿਲਮ ਵੇਖ ਸੀ ਮੈ ਇੱਕ ਪਲ ਲਈ ਉਹਨਾ ਦੇ ਕਮਰੇ ਵਿੱਚ ਗਿਆ ਤੇ ਹਰਜੀਤ ਮੇਰੇ ਵੱਲ ਵੇਖ ਕੇ ਮੁਸਕਰਾ ਪਈ। ਮੈ ਦੂਸਰੇ ਪਲ ਹੀ ਪਲ ਹੀ ਬਾਹਰ ਗੁਆਡਣ ਨਾਲ ਚੁੱਲੇ ਕੋਲ ਬੈਠ ਗਿਆ ਤੇ ਪੁਛਿਆ ਕਿ ਦੱਸੋ ਕੀ ਕੰਮ ਹੈ।“ਅੱਗੋ ਗੁਆਡਣ ਬੋਲੀ ਬਲਜਿੰਦਰ ਇੱਕ ਗੱਲ ਪੁਛਾ ਜੇ ਸੱਚੋ-ਸੱਚ ਦੱਸ ਦੇਵੇ “ਮੈ ਕਿਹਾ ਪੁਛੋ ਤਾ ਉਹ ਬੋਲੀ ਪਿਛਲੇ ਸ਼ਨੀਵਾਰ ਤੇਰੇ ਤੇ ਹਰਜੀਤ ਦਰਮਿਆਨ ਕੀ ਹੋਇਆ ਸੀ।
ਪਹਿਲਾ ਤਾ ਮੈ ਕੁੱਝ ਚਿਰ ਚੁਪ ਰਿਹਾ ਫਿਰ ਮੈ ਬੋਲਿਆ ਮੈ ਕਿ ਮੈ ਕੁੱਝ ਝੂਠ ਨਹੀ ਬੋਲਨਾ ਫਿਰ ਮੈ ਆਪਣੀ ਸਾਰੀ ਪਿਆਰ ਭਰੀ ਕਹਾਣੀ ੳਨੂੰ ਦੱਸ ਦਿਤੀ ਅਤੇ ਨਾਲ ਹੀ ਮੈ ਹੱਥ ਜੋੜ ਕੇ ਉਸ ਨੂੰ ਕਿਹਾ ਕਿ ਮੈ ਹਰਜੀਤ ਬਿਨ੍ਹਾ ਜੀ ਨਹੀ ਸਕਦਾ ਵੇਖਿਉ ਕਿਤੇ ਮੇਰੇ ਤੋ ਉਸ ਨੂੰ ਵਿਛੌੜ ਨਾ ਦਿਉ, ਏਨਾ ਕਹਿਦੇ ਹੋਏ ਮੇਰੀਆ ਅੱਖਾ ਵਿੱਚੋ ਅੱਥਰੂ ਛਲਕ ਪਏ। ਫਿਰ ਮੈ ਅੱਖਾ ਪੂਝਦਾ ਹੋਇਆ ਚੁਪ ਚਾਪ ਆਪਣੇ ਘਰੇ ਆ ਗਿਆ।ਸਾਰੀ ਰਾਤ ਮੇਰੀ ਸੋਚਾ ਵਿੱਚ ਲੰਘ ਗਈ ਹੁਣ ਮੈਨੂੰ ਯਕੀਨ ਹੋ ਗਿਆ ਸੀ ਕਿ ਇਹਨਾ ਨੇ ਹਰਜੀਤ ਨੂੰ ਉਸ ਦੇ ਪਿੰਡ ਭੇਜ ਦੇਣਾ ਹੈ।ਅਗਲੇ ਦਿਨ ਮੈ ਸਾਰਾ ਦਿਨ ਇਕ ਗੀਤ ਹੀ ਵਾਰ ਵਾਰ ਮੋੜ ਕੇ ਡੈਕ ਵਿੱਚ ਲਗਾਉਦਾ ਰਿਹਾ:-
ਝੱਲਾ ਦਿਲ ਫੇਰ ਮਸਾ ਮੋਹ ਜਿਹਾ ਟਿਕਾਉ, ਜੇ ਆਦਤਾ ਹੁਣੇ ਤੋ ਇਹਨੂੰ ਪਾਵਾਗੇ
ਹੋਲੀ-ਹੋਲੀ ਸਿਖ ਲਈਏ ਦੂਰ-ਦੂਰ ਰਹਿਣਾ, ਇੱਕ ਦਮ ਵਿਛੜੇ ਤਾ ਮਰ ਜਾਵਾਗੇ
ਉਹ ਵੀ ਮੇਰੇ ਇਸ ਗੀਤ ਨੂੰ ਚੰਗੀ ਤਰ੍ਹਾ ਸਮਝਦੀ ਸੀ ਪਰ ਹੁਣ ਉਹ ਵੀ ਮਜਬੂਰ ਜਹੀ ਜਾਪਦੀ ਸੀ।ਉਸੇ ਦਿਨ ਹੀ ਸ਼ਾਮ ਨੂੰ ਮੇਰਾ ਵੱਡਾ ਭਰਾ ਟਰੱਕ ਲੈ ਕੇ ਘਰੇ ਆ ਗਿਆ ਤੇ ਉਸ ਨੇ ਕਿਹਾ ਕਿ ਕੱਲ ਥੋੜੀ ਦੂਰ ਇਤਹਾਸਕ ਗੁਰਦੁਆਰੇ ਵਿਖੇ ਮੱਥਾ ਟੇਕਣ ਜਾਣਾ ਹੈ ।ਅਗਲੇ ਦਿੰਨ ਸਵੇਰੇ ਤੜਕੇ ਚਾਰ ਵਜੇ ਅਸੀ ਤੇ ਸਾਡੇ ਗੁਆਡੀ ਗੱਡੀ ਦੇ ਅਗਲੇ ਕੈਬਿੰਨ ਵਿੱਚ ਬੈਠ ਕੇ ਗੁਰਦੁਆਰਾ ਸਹਿਬ ਨੂੰ ਚੱਲ ਪਏ। ਗੁਰਦੁਆਰਾ ਸਾਹਿਬ ਪਹੁਚ ਕੇ ਮੈ ਅਤੇ ਹਰਜੀਤ ਨੇ ਜਦੋ ਇਕ ਸਾਰ ਹੀ ਮੱਥਾ ਟੇਕਿਆ ਤਾ ਮੈ ਸੱਚੇ ਪਾਤਸ਼ਾਹ ਅੱਗੇ ਅਰਦਾਸ ਕੀਤੀ ਕਿ ਹੇ ਮਾਲਕਾ ਅਸੀ ਦੋਵੇ ਇੱਕ ਦੂਸਰੇ ਨੂੰ ਬਹੁਤ ਪਿਆਰ ਕਰਦੇ ਹਾ ਤੂੰ ਸਾਡੇ ਤੇ ਕ੍ਰਿਪਾ ਕਰ ਦੇ ਸਾਡਾ ਕਦੇ ਵੀ ਵਿਛੌੜਾ ਨਾ ਪਵੇ ਵੇਖੀ ਕਿਤੇ ਦੋ ਰੂਹਾ ਨੂੰ ਵਿਛੋੜ ਨਾ ਦੇਵੀ। ਵਾਪਸ ਆਉਣ ਲੱਗਿਆ ਮੈ ਦੁਕਾਨ ਤੋ ਹੀ ਇਕ ਮੁੰਦਰੀ ਖਰੀਦੀ ਤੇ ਗੁਰਦੁਆਰੇ ਹੀ ਹਰਜੀਤ ਦੇ ਹੱਥ ਤੇ ਧਰ ਦਿਤੀ। ਹਰਜੀਤ ਨੇ ਖੁਸ ਹੋ ਕੇ ਮੰਦਰੀ ਹੱਥ ਵਿੱਚ ਪਾ ਲਈ ਤੇ ਸਾਰੇ ਰਸਤੇ ਹਰਜੀਤ ਵਾਰ-ਵਾਰ ਉਸ ਮੁੰਦਰੀ ਨੂੰ ਚੁਮਦੀ ਉਸ ਦੇ ਇਸ ਭੋਲੁਪਨ ਵੇਖ ਕੇ ਮੈਨੂੰ ਕੁੱਝ ਚਿਰ ਤਾ ਸਕੂਨ ਮਿਲ ਜਾਦਾ ਪਰ ਅਗਲੇ ਹੀ ਪਲ ਉਸ ਤੋ ਵਿਛੜਨ ਦਾ ਡਰ ਵੱਡ-ਵੱਡ ਖਾਣ ਲੱਗ ਪੈਦਾ।
ਫਿਰ ਯਾਰ ਜਿਵੇ ਰੱਬ ਨੂੰ ਮਨਜੂਰ ਸੀ ।ਸਾਇਦ 29 ਜਨਵਰੀ ਦੀ ਗੱਲ ਸੀ, ਮੇਰ ੇਵੱਡੇ ਵੀਰ ਨੇ ਕਿਹਾ ਕਿ ਮੈ ਉਹਨਾ ਨਾਲ ਗੱਡੀ ਤੇ ਹਰਿਆਣੇ ਤੱਕ ਚੱਲਾ ਪਹਿਲਾ ਤਾ ਮੈ ਇਨਕਾਰ ਕਰ ਦਿਤਾ, ਪਰ ਉਨਾ ਦੇ ਵਾਰ-ਵਾਰ ਕਹਿਣ ਤੇ ਮੈ ਜਾਣ ਲਈ ਤਿਆਰ ਹੋ ਗਿਆ। ਗੱਡੀ ਲਾਗਲੇ ਸਹਿਰ ਤੋ ਭਰਨੀ ਸੀ। ਜਦੋ ਮੈ ਘਰੋ ਆਪਣੇ ਕੱਪੜੇ ਲੈਣ ਆਇਆ ਤਾ ਮੈਨੂੰ ਹਰਜੀਤ ਘਰੇ ਇਕੱਲੀ ਜਾਪੀ,ਮੈ ਉਸ ਕੋਲ ਗਿਆ ਤੇ ਕਿਹਾ ਹਰਜੀਤ ਮੈਨੂੰ ਦੋ ਦਿੰਨ ਲਈ ਗੱਡੀ ਨਾਲ ਬਾਹਰ ਜਾਣਾ ਪੈਣਾ ਹੈ ਤਾ ਹਰਜੀਤ ਬੋਲੀ “ਤੂੰ ਦੋ ਦਿੰਨ ਲਈ ਚਲਾ ਜਾਵੇਗਾ ਤੇ ਸਾਇਦ ਪਿਛੋ ਮੇਰੇ ਘਰਦੇ ਮੈਨੂੰ ਲੈਣ ਆ ਜਾਣ, ਇਹਨਾ ਨੇ ਮੈਨੂੰ ਖੜਨ ਲਈ ਸਾਡੇ ਘਰੇ ਫੋਨ ਕਰ ਦਿਤਾ ਹੈ ਪਰ ਸਾਇਦ ਅਜੇ ਦੋ ਤਿੰਨ ਦਿੰਨ ਲੰਘ ਜਾਣ।ਇਹ ਸੁਣ ਕੇ ਤਾ ਜਿਵੇ ਮੇਰੀ ਜਾਨ ਹੀ ਨਿਕਲ ਗਈ ਹੋਵੇ ਮੈ ਕਿਹਾ ਹਰਜੀਤ ਰੱਬ ਨਾ ਕਰੇ ਜੇ ਤੂੰ ਚਲੀ ਗਈ ਤਾ ਮੈ ਤਾ ਜਿਉਦੇ ਜੀਅ ਮਰ ਜਾਵਾਗਾ, ਉਹ ਬੋਲੀ ਬਲਝਿੰਦਰ ਮੈ ਕਿਹੜਾ ਤੈਥੋ ਵਿਛੜ ਕੇ ਜੀ ਪਾਵਾਗੀ,ਮੈ ਤਾ ਸਾਰੀ ਜਿੰਦਗੀ ਤੇਰੀ ਬਣ ਕੇ ਰਹਿਣਾ ਚਾਹੰਦੀ ਹਾ ਪਰ ਸਾਇਦ ਰੱਬ ਅਤੇ ਜੱਗ ਨੇ ਸਾਡਾ ਮੇਲ ਨਈ ਹੋਣ ਦੇਣਾ ਤੇਰਾ ਵਿਛੌੜਾ ਮੇਰੀ ਮੋਤ ਨਾਲੋ ਘੱਟ ਨਹੀ ਹੋਵੇਗਾ। ਦੂਸਰੇ ਪਾਸੇ ਮੇਰਾ ਤਾ ਜਿਵੇ ਰੋਣ ਹੀ ਨਿਕਲ ਗਿਆ ਹੋਵੇ ਮੈ ਹਰਜੀਤ ਦਾ ਹੱਥ ਫੜ ਕੇ ਕਿਹਾ ਹਰਜੀਤ ਸ਼ਾਇਦ ਦੁਬਾਰਾ ਇਕੱਲਿਆ ਦੀ ਮੁਲਾਕਾਤ ਹੋਵੇ ਕਿ ਨਾ ਮੈ ਤੈਂਨੂੰ ਜਾਨੋ ਵੱਧ ਪਿਆਰ ਕਰਦਾ ਹਾ, ਕਮਲੀਏ ਮੈਨੂੰ ਤਾ ਤੇਰੇ ਬਾਜੋ ਦੁਨੀਆ ਉਜੜੀ ਜਾਪੇਗੀ ਤੇਰੇ ਬਿਨ ਕਿਸ ਵੱਲ ਵੇਖਾਗਾ,ਕਿਸ ਆਸਰੇ ਜੀਵਾਗਾ,ਮੈ ਤੇਰੇ ਬਾਜੋ ਰੁਲ ਜਾਵਾਗਾ।ਹੁਣ ਹਰਜੀਤ ਦੀਆ ਵੀ ਅੱਖਾ ਭਰ ਆਈਆ ਤੇ ਬੋਲੀ ਬਲਜਿੰਦਰ ਆਪਣਾ ਹੱਥ ਮੇਰੇ ਸਿਰ ਤੇ ਰੱਖ ਕੇ ਸਹੁ ਖਾ ਜੇ ਆਪਾ ਵਿਛੜ ਵੀ ਗਏ ਤਾ ਤੂੰ ਮੇਰੇ ਗਮ ਵਿੱਚ ਕਦੇ ਸਰਾਬ ਨਹੀ ਪੀਵੇਗਾ,ਤੂੰ ਸਰਾਬ ਤਾ ਪਹਿਲਾ ਵੀ ਨਈ ਪੀਦਾ ਪਰ ਇੱਕ ਵਾਅਦਾ ਕਰ ਮੇਰੇ ਪਿਛੋ ਵੀ ਕਦੇ ਵੀ ਸਰਾਬ ਨਹੀ ਪੀਵੇਗਾ,ਵੇਖੀ ਕਦੇ ਮੇਰੇ ਸੱਚੇ ਪਿਆਰ ਤੇ ਪਾਕ ਮੁਹੱਬਤ ਨੂੰ ਬਦਨਾਮ ਨਾ ਕਰੀ,ਤੇ ਉਸ ਨੇ ਮੇਰਾ ਹੱਥ ਆਪਣੇ ਸਿਰ ਤੇ ਰੱਖ ਕੇ ਕਿਹਾ ਸਹੁ ਖਾ ਮੇਰੀ ਬਲਜਿੰਦਰ ਸਹੁ ਖਾ।ਮੈ ਕਿਹਾਂ ਹਰਜੀਤ ਮੈ ਤੇਰੀ ਸਹੁ ਖਾਦਾ ਹਾ ਸਰਾਬ ਤਾ ਕੀ ਕਦੇ ਕਿਸੇ ਵੀ ਨਸੇ ਨੂੰ ਮੂਹ ਨਹੀ ਲਗਾਵਾਗਾ ।ਫਿਰ ਕਿਸੇ ਦੇ ਆਉਣ ਦੀ ਆਹਟ ਸੁਣੀ ਤੇ ਮੈ ਵਾਪਸ ਆਪਣੇ ਘਰੇ ਆ ਗਿਆ। ਹਰਜੀਤ ਸਾਹਮਣੇ ਖੜੀ ਮੈਨੂੰ ਤਿਆਰ ਹੁੰਦੇ ਨੂੰ ਵੇਖ ਰਹੀ ਸੀ ਉਸ ਦੇ ਬੁੱਲਾ ਤੇ ਖਮੋਸੀ ਸੀ,ਪਰ ਅੱਖਾ ਜਿਵੇ ਕਹਿ ਰਹੀਆ ਹੋਣ ਬਲਜਿੰਦਰ ਨਾ ਜਾ। ਮੈ ਵੀ ਦਿਲ ਤੇ ਪੱਥਰ ਧਰ ਕੇ ਜਾਣ ਲਈ ਤਿਆਰ ਹੋ ਗਿਆ, ਜਾਣ ਲੱਗਿਆ ਉਸ ਨੇ ਮੇਰੇ ਵੱਲ ਹੱਥ ਹਿਲਾਇਆ ਜਿਵੇ ਮੈਨੂੰ ਅਲਵਿੰਦਾ ਕਹਿ ਰਹੀ ਹੋਵੇ।
ਬਸ ਯਾਰ ਫਿਰ ਮੈ ਗੱਡੀ ਨਾਲ ਹਰਿਆਣੇ ਚਲਾ ਗਿਆ, ਉਥੇ ਜਾ ਕੇ ਅਗਲੇ ਦਿੰਨ ਸਾਡੀ ਗੱਡੀ ਖਾਲੀ ਨਾ ਹੋਈ, ਮੈ ਸਾਮੀ ਆਪਣੇ ਘਰੇ ਫੋਨ ਕੀਤਾ ਕਿ ਅਸੀ ਕੱਲ ਵਾਪਸ ਆ ਜਾਵਾਗੇ।ਅਗਲੇ ਦਿੰਨ ਵੀ ਗੱਡੀ ਖਾਲੀ ਹੁਦਿਆ 1 ਵੱਜ ਗਿਆ ਸਾਨੂੰ ਤੁਰਦਿਆ ਨੂੰ 3 ਵੱਜ ਗਏ ਮੈ ਆਪਣੇ ਡਰਾਇਵਰ ਨੂੰ ਕਿਹਾ ਕਿ ਰਸਤੇ ਵਿੱਚ ਗੱਡੀ ਕਿਤੇ ਰੋਕਨੀ ਨਹੀ। ਅਸੀ ਰਾਤ ਦੇ 1 ਵਜੇ ਘਰ ਪਹੁੰਚੇ ਸਾਰੇ ਸੁਤੇ ਪਏ ਸੀ। ਮੈ ਆਪਣੇ ਸੁਤੇ ਪਏ ਬਈਏ (ਕਾਮੇ) ਨੂੰ ਉਡਾਇਆ ਤੇ ਹਰਜੀਤ ਬਾਰੇ ਪੁਛਿਆ ਤਾ ਉਸ ਤੋ ਪਤਾ ਲੱਗਾ ਕਿ ਹਰਜੀਤ ਦੀ ਮੰਮੀ ਉਸ ਨੂੰ ਲੈਣ ਆਈ ਹੋਈ ਹੈ, ਤੇ ਅੱਜ ਰਾਤ ਉਹ ਦੋਵੇ ਪਿੰਡ ਵਿੱਚ ਕਿਸੇ ਦੂਸਰੇ ਰਿਸਤੇਦਾਰ ਦੇ ਘਰੇ ਗਈਆ ਹੋਈਆ ਹਨ।
ਸਵੇਰ ਹੁਦਿਆ ਹੀ ਮੈ ਉਹਨਾ ਦੇ ਰਿਸਤੇਦਾਰ ਦੇ ਘਰ ਵੱਲ ਤੁਰ ਪਿਆ। ਉਹਨਾ ਦਾ ਘਰ ਲੰਘਦਿਆ ਮੈਨੂੰ ਹਰਜੀਤ ਨਜਰੀ ਪਈ ਤਾ ਮੈਨੂੰ ਫਿਰ ਜਾ ਕੇ ਸਕੂਨ ਮਿਲਿਆ। ਫਿਰ ਮੈ ਕਿਸੇ ਕੰਮ ਨੂੰ ਖੇਤ ਚਲੇ ਗਿਆ, ਖੇਤੋ ਹੀ ਮੈਨੂੰ ਹਰਜੀਤ ਤੇ ਉਸ ਦੀ ਮੰਮੀ ਉਹਨਾ ਦੇ ਰਿਸਤੇਦਾਰ ਦੇ ਘਰੋ ਨਿਕਲਨ ਦੀ ਝਲਕ ਪਈ ਤਾ ਮੈ ਖੇਤੋ ਪਿੰਡ ਵੱਲ ਦੋੜ ਪਿਆ, ਖੇਤਾ ਦਾ ਦੋੜਿਆ ਮੈ ਸਿਧਾ ਆਪਣੇ ਘਰ ਦੇ ਦਰਵਾਜੇ ਅੱਗੇ ਆਣ ਕੇ ਰੁਕਿਆ। ਮੈ ਸਾਹੋ ਸਾਹੀ ਹੋਇਆ ਘਰੇ ਵੜਿਆ ਤਾ ਸਾਹਮਣੇ ਹਰਜੀਤ ਤੇ ਉਸ ਦੀ ਮੰਮੀ ਨਜਰ ਆਈ, ਜਾਣ ਪਹਿਚਾਣ ਹੋਣ ਕਰਕੇ ਮੈ ਉਸ ਦੀ ਮੰਮੀ ਨੂੰ ਫਤਿਹ ਬਲਾਉਣ ਚਲਾ ਗਿਆ। ਫਤਿਹ ਬਲਾਉਦਿਆ ਮੈਨੂੰ ਅਹਿਸਾਸ ਹੋ ਗਿਆ ਕਿ ਇਹਨਾ ਦੇ ਜਾਣ ਦੀ ਤਿਆਰੀ ਹੋ ਰਹੀ ਹੈ, ਹਰਜੀਤ ਨਾਲ ਨਜ਼ਰ ਮਿਲੀ ਤਾ ਉਹ ਵੀ ਮਜਬੂਰ ਤੇ ਉਦਾਸ ਜਹੀ ਜਾਪੀ। ਮੈ ਖਮੋਸ ਹੋਇਆ ਘਰੇ ਆ ਗਿਆ ਤੇ ਆਉਦਿਆ ਹੀ ਡੈਕ ਵਿੱਚ ਉਚੀ ਅਵਾਜ ਵਿੱਚ ਗੀਤ ਲਗਾ ਦਿਤਾ:।
ਪ੍ਰਦੇਸੀ-ਪ੍ਰਦੇਸੀ ਜਾਣਾ ਨਹੀ, ਮੁਝੇ ਛੋੜ ਕੇ, ਮੁਝੇ ਛੋੜ ਕੇ
ਪ੍ਰਦੇਸੀ ਮੇਰੇ ਯਾਰਾ ਵਾਅਦਾ ਨਿਭਾਣਾ,
ਮੁਝੇ ਯਾਦ ਰੱਖਣਾ, ਕਹੀ ਭੁਲ ਨਾ ਜਾਣਾ
ਪ੍ਰਦੇਸੀ-ਪ੍ਰਦੇਸੀ ਜਾਣਾ ਨਹੀ, ਮੁਝੇ ਛੋੜ ਕੇ ਮੁਝੇ ਛੋੜ ਕੇ

ਮੈ ਇੱਕੋ ਗੀਤ ਹੀ ਵਾਰ-ਵਾਰ ਲਗਾ ਰਿਹਾ ਸੀ ਹਰਜੀਤ ਦੀ ਤਿਆਰੀ ਹੁੰਦੀ ਵੇਖ ਕੇ ਮੇਰਾ ਬੁਰਾ ਹਾਲ ਹੋ ਰਿਹਾ ਸੀ, ਮੇਰਾ ਜੀਅ ਕਰਦਾ ਸੀ ਮੈ ਉਚੀ-ਉਚੀ ਰੋਵਾ, ਮੇਰੀਆ ਅੱਖਾ ਵਿੱਚੋ ਹੰਝੂ ਮੱਲੋ ਮੱਲੀ ਝਲਕ ਰਹੇ ਸੀ।ਉਝ ਹਰਜੀਤ ਦੀਆ ਅੱਖਾ ਵੀ ਭਰੀਆ ਸਨ ਪਰ ਉਹ ਮਜਬੂਰ ਸੀ, ਮੈ ਹਰਜੀਤ ਨਾਲ ਇੱਕ ਵਾਰ ਇਕੱਲੀ ਨਾਲ ਗੱਲ ਕਰਨਾ ਚਾਹੁੰਦਾ ਸੀ।
ਫਿਰ ਜਿਵੇ ਰੱਬ ਦੀ ਕ੍ਰਿਪਾ ਹੋਈ ਸਾਡੀ ਗੁਆਡਣ ਤੇ ਹਰਜੀਤ ਦੀ ਮੰਮੀ ਪਿੰਡ ਵਿੱਚੋ ਡਾਕਟਰ ਤੋ ਦਵਾਈ ਲੈਣ ਚਲੀਆ ਗਈਆ,ਹਰਜੀਤ ਇਕੱਲੀ ਜਾਪੀ ਤਾ ਮੈ ਸਿਧਾ ਉਸ ਦੇ ਕਮਰੇ ਵਿੱਚ ਚਲਾ ਗਿਆ।ਉਸ ਦਿੰਨ ਪਹਿਲੀ ਵਾਰ ਹਰਜੀਤ ਮੇਰੇ ਗੱਲ ਲੱਗ ਕੇ ਰੋਈ, ਮੈ ਵੀ ਰੱਜ-ਰੱਜ ਕੇ ਰੋਇਆ। ਫਿਰ ਮੈ ਕੁੱਝ ਸਬਰ ਕਰਦਿਆ ਕਿਹਾ ਕਿ ਹਰਜੀਤ ਹੁਣ ਕਦੋ ਮਿਲੇਗੀ ਤਾ ਉਹ ਬੋਲੀ ਬਲਜਿੰਦਰ ਹੁਣ ਮੈ ਤਾ ਦੁਬਾਰਾ ਤੁਹਾਡੇ ਪਿੰਡ ਨਹੀ ਆ ਸਕਦੀ, ਕੀ ਤੂੰ ਮੈਨੂੰ ਮਿਲਣ ਸਾਡੇ ਪਿੰਡ ਨਹੀ ਆ ਸਕਦਾ।ਹਰਜੀਤ ਮੈ ਤਾ ਤੇਰੇ ਲਈ ਜਾਨ ਵੀ ਹਾਜਰ ਹੈ ਪਰ ਮੈ ਤੇਰੇ ਪਿੰਡ ਕੀ ਬਹਾਨਾ ਲਾ ਕੇ ਆਵਾਗਾ।ਪਰ ਮੈ ਵਾਅਦਾ ਕਰਦਾ ਹਾ ਕਿ ਜਿਵੇ ਮਰਜੀ ਹੋਵੇ ਮੈ ਤੈਨੂੰ ਮਿਲਣ ਤੇਰੇ ਪਿੰਡ ਜਰੂਰ ਆਵਾਗਾ, ਨਾਲੇ ਹਰਜੀਤ ਹੁਣ ਮੈ ਆਪਣੇ ਘਰਦਿਆ ਨਾਲ ਤੇਰੇ ਰਿਸ਼ਤੇ ਦੀ ਗੱਲ ਵੀ ਕਰਾਗਾ, ਰੱਬ ਦੀ ਮੇਹਰ ਰਹੀ ਤਾ ਤੈਨੂੰ ਇਸੇ ਘਰ ਵਿੱਚ ਵਿਆਹ ਕੇ ਲਿਆਵਾਗਾ।ਉਹ ਬੋਲੀ ਬਲਜਿੰਦਰ ਜੇ ਇਸ ਤਰ੍ਹਾ ਹੋ ਜਾਵੇ ਤਾ ਮੈਨੂੰ ਹੋਰ ਕੀ ਚਾਹੀਦਾ ਹੈ, ਬਲਜਿੰਦਰ ਤੂੰ ਆਪਣੇ ਘਰਦਿਆ ਨੂੰ ਮਨਾ ਤੇ ਮੇਰੇ ਘਰਦਿਆ ਦੀ ਮੇਰੇ ਤੇ ਛੱਡ ਦੇ ਮੈ ਆਪੇ ਉਹਨਾ ਨੂੰ ਮਨਾ ਲਵਾਗੀ।ਹਰਜੀਤ ਠੀਕ ਹੈ ਤੂੰ ਆਪਣੇ ਘਰਦਿਆ ਨੂੰ ਮਨਾ ਲੈ ਤੇ ਮੈ ਆਪਣਿਆ ਨੁੰ ਮਨਾਵਾਗਾ।
ਅਜੇ ਅਸੀ ਗੱਲਾ ਹੀ ਕਰ ਰਹੇ ਸੀ ਕਿ ਬਾਹਰ ਕਿਸੇ ਦੇ ਆਉਣ ਦੀ ਅਵਾਜ ਆਈ। ਮੈ ਕਿਹਾ ਚੰਗਾ ਹਰਜੀਤ ਹੋਸ਼ਲਾ ਰੱਖ ਮੈ ਤੈਨੂੰ ਮਿਲਣ ਜਰੂਰ ਆਵਾਗਾ ਜੇ ਹੋ ਸਕੇ ਤਾ ਕਦੀ ਫੋਨ ਜਰੂਰ ਕਰ ਦੇਵੀ ਤੇ ਫਿਰ ਮੈ ਹਰਜੀਤ ਦਾ ਹੱਥ ਚੁਮਿਆ ਤੇ ਭਰੇ ਮਨ ਨਾਲ ਹਰਜੀਤ ਤੋ ਵੱਖ ਹੋ ਕੇ ਆਪਣੇ ਘਰ ਵੱਲ ਤੁਰ ਪਿਆ। ਮੈਨੂੰ ਉਹਨਾ ਦੇ ਕਮਰੇ ਵਿੱਚੋ ਨਿਕਲਦਿਆ ਹਰਜੀਤ ਦੀ ਬਸ ਏਨੀ ਹੀ ਅਵਾਜ ਸੁਣੀ “ਬਲਜਿੰਦਰ ਇੱਕ ਵਾਰੀ ਮਿਲਣ ਜਰੂਰ ਆਵੀ ਮੈ ਤੇਰੀ ਉਡੀਕ ਕਰਾਗੀ, ਮੈ ਇੱਕ ਪਲ ਪਿਛੇ ਮੁੜਿਆ ਤੇ ਹੱਥ ਦੇ ਇਸ਼ਾਰੇ ਨਾਲ ਹਾਂ ਵਿੱਚ ਹਾਂ ਮਿਲਾ ਦਿਤੀ ।ਮੈ ਸਿਧਾ ਆਪਣੇ ਘਰ ਆ ਗਿਆ,ਹਰਜੀਤ ਨਾਲ ਭਾਵੇ ਦੋ ਚਾਰ ਗੱਲਾ ਕਰ ਚੁੱਕਾ ਸੀ ਪਰ ਮਨ ਅਜੇ ਵੀ ਨਹੀ ਸੀ ਭਰਿਆ।ਦੂਜੇ ਪਾਸੇ ਹਰਜੀਤ ਤੇ ਉਸ ਦੀ ਮੰਮੀ ਜਾਣ ਲਈ ਬਿਲਕੁੱਲ ਤਿਆਰ ਸੀ।
ਅਚਾਨਕ ਉਸੇ ਹੀ ਟਾਇਮ ਮੇਰੇ ਵੱਡੇ ਭਰਾ ਦਾ ਲਾਗਲੇ ਸਹਿਰ ਤੋ ਫੋਨ ਆ ਗਿਆ ਕਿ ਅਸੀ ਗੱਡੀ ਭਰ ਰਹੇ ਹਾ ਸਾਨੂੰ ਰੋਟੀ ਦੇ ਜਾ। ਘਰਦਿਆ ਤੋ ਪੁਛਿਆ ਤਾ ਰੋਟੀ ਤਿਆਰ ਸੀ, ਮੈ ਸੋਚਿਆ ਰੋਟੀ ਗੱਡੀ ਵਿੱਚ ਫੜਾ ਕੇ ਹਰਜੀਤ ਨੂੰ ਜਾਦੀ ਵਾਰੀ ਸਹਿਰ ਬਜ਼ਾਰ ਵਿਚ ਮਿਲ ਲਵਾਗਾ।ਮੈ ਹਰਜੀਤ ਹੋਣਾ ਤੋ ਪਹਿਲਾ ਸਹਿਰ ਚਲਾ ਗਿਆ ਤੇ ਰੋਟੀ ਗੱਡੀ ਵਿੱਚ ਫੜਾ ਕੇ ਮੁੱੜ ਬਜ਼ਾਰ ਵਿੱਚ ਆਪਣੇ ਪਿੰਂਡ ਵਾਲੇ ਰੋਡ ਤੇ ਆ ਗਿਆ ਤੇ ਸੋਚਿਆ ਕਿ ਹਰਜੀਤ ਬੱਸ ਵਿੱਚੋ ਉਤਰੇਗੀ ਤਾ ਜਾਦੀ ਵਾਰ ਉਸ ਨੂੰ ਵੇਖ ਲਵਾਗਾ।
ਪਰ ਯਾਰ ਰੱਬ ਨੇ ਮੇਰੀਆ ਆਸਾ ਤੇ ਪਾਣੀ ਫੇਰ ਦਿਤਾ, ਮੈ 10 ਵਜੇ ਤੋ ਲੈ ਕੇ ਸਾਮ 4 ਵਜੇ ਤੱਕ ਸਾਰਾ ਬਜਾਰ ਫੋਲ ਮਾਰਿਆ ਪਰ ਹਰਜੀਤ ਮੈਨੂੰ ਕਿਤੇ ਨਜਰ ਨਾ ਆਈ ਮੇਰੇ ਪਿੰਡ ਵੱਲੋ ਬੱਸਾ ਆਉਦੀਆ ਰਹੀਆ ਪਰ ਕਿਸੇ ਵੀ ਬੱਸ ਵਿੱਚੋ ਹਰਜੀਤ ਨਾ ਉਤਰੀ ।ਯਾਰ ਮੇਰਾ ਬੁਰਾ ਹਾਲ ਹੋ ਰਿਹਾ ਸੀ ਅੱਖਾ ਵਿੱਚੋ ਹੰਝੂ ਮੱਲੋ ਮੱਲੀ ਡਿਗ ਰਹੇ ਸੀ ਯਾਰ ਦੋ ਫਰਵਰੀ ਦਾ ਇਹ ਦਿੰਨ ਮੇਰੇ ਲਈ ਕਿਆਮਤ ਵਾਲਾ ਦਿੰਨ ਸੀ। ਮੈ ਸਾਮ 5 ਵਜੇ ਟੁਟੇ ਹੋਏ ਦਿਲ ਨਾ ਵਾਪਸ ਘਰ ਆਇਆ ਤਾ ਹਰਜੀਤ ਘਰੋ ਆਪਣੇ ਪਿੰਡ ਜਾ ਚੁੱਕੀ ਸੀ।ਮੈ ਚੁਪ ਚਾਪ ਆਪਣੇ ਕਮਰੇ ਵਿੱਚ ਬੈਠ ਗਿਆ। ਸਾਰਾ ਘਰ ਮੈਨੂੰ ਵੱਢ-ਵੱਢ ਖਾ ਰਿਹਾ ਸੀ ਜੀਅ ਕਰਦਾ ਸੀ ਰੋ-ਰੋ ਦਿਲ ਹੋਲਾ ਕਰ ਲਵਾ।ਮੇਰੀ ਉਦਾਸੀ ਵੇਖ ਕੇ ਘਰ ਦਿਆ ਨੇ ਪੁਛਿਆ ਤਾ ਮੈ ਬੁਖਾਰ ਹੋਣ ਦਾ ਬਹਾਨਾ ਲਗਾ ਦਿਤਾ।ਸੱਚ ਦੱਸਾ ਯਾਰ ਉਸ ਦਿਨ ਜੋ ਮੇਰੇ ਤੇ ਗੁਜਰ ਰਹੀ ਸੀ ਉਹ ਜਾ ਤਾ ਮੈ ਜਾਣਦਾ ਹੀ ਜਾ ਮੇਰਾ ਰੱਬ, ਜੀਅ ਕਰਦਾ ਸੀ ਕੱਧਾ ਨਾਲ ਟੱਕਰਾ ਮਾਰ-ਮਾਰ ਕੇ ਜਾਨ ਦੇ ਦੇਵਾ। ਗਵਾਡੀਆ ਘਰੇ ਵੇਖਦਾ ਤਾ ਦਿਲ ਨੂੰ ਹੋਲ ਜਿਹੇ ਪੈਦੇ ਸੀ। ਵਾਰ-ਵਾਰ ਹਰਜੀਤ ਦੇ ਭੁਲੇਖੇ ਪੈ ਰਹੇ ਸੀ ਹਰਜੀਤ ਦਾ ਪਿਆਰ ਮੇਰੇ ਸ਼ਾਹਾ ਵਿੱਚ ਵੱਸ ਚੁੱਕਾ ਸੀ, ਮੈ ਉਸ ਬਿਨਾ ਆਪ ਆਪ ਨੂੰ ਅਧੂਰਾ ਜਿਹਾ ਲੱਗਦਾ ਸੀ ।ਦਿਲ ਕਰਦਾ ਸੀ, ਮੈ ਉਡ ਕੇ ਹਰਜੀਤ ਕੋਲ ਚਲਾ ਜਾਵਾ।
ਯਾਰ ਮੇਰਾ ਬੁਰਾ ਹਾਲ ਹੋ ਰਿਹਾ ਸੀ, ਅੱਖਾ ਵਿੱਚੋ ਹੰਝੂ ਰੁਕਣ ਦਾ ਨਾ ਨਹੀ ਸੀ ਲੈ ਰਿਹਾ। ਉਸੇ ਟਾਇਮ ਮੇਰੀ ਗੁਆਡਣ ਕਿਸੇ ਕੰਮ ਨੂੰ ਮੇਰੇ ਮਰੇ ਵਿੱਚ ਆਈ, ਪਰ ਮੇਰੀਆ ਭਿਝੀਆ ਅੱਖਾ ਤੇ ਉਦਾਸ ਚਿਹਰਾ ਵੇਖ ਕੇ ਮੈਨੂੰ ਬਿਨਾ ਬੁਲਾਇਆ ਚੁਪ-ਚਾਪ ਬਾਹਰ ਚਲੀ ਗਈ, ਸਾਇਦ ਉਹ ਮੇਰੀ ਹਾਲਤ ਸਮਝ ਗਈ ਸੀ, ਕਿਉਕਿ ਮੇਰੀ ਇਸ ਹਾਲਤ ਦੀ ਕੁੱਝ ਹੱਦ ਤੱਕ ਜਿਮੇਵਾਰ ਉਹ ਵੀ ਸੀ।
ਯਾਰ ਉਸ ਰਾਤ ਜੋ ਹਾਲ ਮੇਰਾ ਸੀ, ਬਸ ਕੁੱਝ ਪੁੱਛ ਨਾ।ਅੱਖਾ ਵਿਚੋ ਹੰਝੂ ਰੁਕ ਨਹੀ ਸੀ ਰਹੇ, ਇਕ ਪਲ ਤਾ ਮੈ ਸੋਚਿਆ ਇਸ ਇਕੱਲੀ ਜਿਦਗੀ ਨਾਲ ਮਰ ਜਾਣਾ ਚੰਗਾ ਹੈ, ਪਰ ਉਸੇ ਟਾਇਮ ਮੇਰੇ ਚਾਚੇ ਦਾ ਮੁੰਡਾ ਹਰਮਨ ਮੇਰੇ ਕੋ ਆ ਗਿਆ, ਉਸ ਨੂੰ ਮੇਰੇ ਤੇ ਹਰਜੀਤ ਬਾਰੇ ਸਾਰੀ ਕਹਾਣੀ ਬਾਰੇ ਪਤਾ ਸੀ।ਉਸ ਨੇ ਮੈਨੂੰ ਹੋਸਲਾ ਦਿਦਿਆ ਕਿਹਾ ਬਲਜਿੰਦਰ ਕੋਈ ਐਸਾ ਕੰਮ ਨਾ ਕਰੀ ਕੇ ਸਾਨੂੰ ਸਾਰੇ ਪਰਿਵਾਰ ਨੂੰ ਨਮੋਸੀ ਸਹਿਣੀ ਪਵੇ,ਮੈ ਤੇਰੀ ਹਾਲਤ ਸਮਝਦਾ ਹਾ ਚੱਲ ਦੋ ਘੁਟ ਸਰਾਬ ਦੇ ਪੀ ਲੈ ਸਭ ਕੁੱਝ ਭੁੱਲ ਜਾਵੇਗਾ, ਮੈ ਕਿਹਾ ਹਰਮਨ ਮੈਨੂੰ ਹਰਜੀਤ ਨੇ ਸਰਾਬ ਪੀਣ ਦੀ ਸਹੁ ਪਾਈ ਹੋਈ ਹੈ,ਮੈ ਸਰਾਬ ਕਿਵੇ ਪੀ ਸਕਦਾ ਹਾ, ਤਾ ਉਹ ਬੋਲਿਆ ਜੇ ਤੂੰ ਹਰਜੀਤ ਦੀ ਸਹੁ ਨਹੀ ਤੋੜ ਸਕਦਾ ਤਾ ਫਿਰ ਜਿਦਗੀ ਨਾਲੋ ਨਾਤਾ ਕਵੇ ਤੋੜ ਲਵੇਗਾ,ਮੇਰੀ ਗੱਲ ਮੰਨ ਹਿਮਤ ਰੱਖ ਸਹਿਜੇ-ਸਹਿਜੇ ਸਭ ਕੁੱਝ ਠੀਕ ਹੋ ਜਾਵੇਗਾ। ਉਸ ਦੀ ਗੱਲ ਮੰਨ ਕੇ ਮੈ ਅਰਾਮ ਨਾਲ ਲੰਮੇ ਪੈ ਗਿਆ, ਪਰ ਹੰਝੂ ਦਾ ਹੜ ਵਾਗ ਵਹਿਣੋ ਨਹੀ ਸੀ ਰੁਕ ਰਹੇ। ਮੈ ਦੋ ਤਿੰਨ ਦਿੰਨ ਕਮਲਿਆ ਵਾਗ ਗੁਜਾਰੇ, ਰੋ-ਰੋ ਕੇ ਅੱਖਾ ਸੁਜਾ ਲਈਆ।
ਜਦ ਚਾਰ ਦਿਨ ਬਾਅਦ ਮੈ ਕਾਲਜ ਗਿਆ ਤਾ ਮੇਰਾ ਉਦਾਸ ਚਿਹਰਾ ਵੇਖ ਕੇ ਮੇਰਾ ਸਭ ਤੋ ਕਰੀਬੀ ਦੋਸਤ ਬੋਲਿਆ ‘ਲੱਗਦਾ ਬਲਜਿੰਦਰ ਤੇਰੀ ਹਰਜੀਤ ਚਲੀ ਗਈ, ਮੈ ਚੁੱਪ ਸੀ ਉਹ ਕਹਿਣ ਲੱਗਾ ਵੇਖ ਯਾਰ ਮੈ ਜਾਣਦਾ ਹਾ ਕਿ ਤੂੰ ਹਰਜੀਤ ਨੂੰ ਬਹੁਤ ਪਿਆਰ ਕਰਦਾ ਹੈ । ਪਰ ਕੀ ਤੂੰ ਕਦੇ ਸੋਚਿਆ ਹੈ ਤੇਰੀ ਇਸ ਹਾਲਤ ਦਾ ਤੇਰੀ ਪੜਾਈ ਤੇ ਕੀ ਅਸਰ ਪਵੇਗਾ, ਕੁੱਝ ਦਿਨਾ ਨੂੰ ਪੇਪਰ ਸੁਰੂ ਹੋ ਰਹੇ ਹਨ, ਹੁਣ ਕੁੱਝ ਧਿਆਨ ਪੜਾਈ ਵੱਲ ਵੀ ਦੇ। ਮੈ ਕਿਹਾ ਠੀਕ ਹੈ ਯਾਰ ਪਰ ਸਾਰੇ ਦੋਸਤ ਮੇਰੇ ਨਾਲ ਵਾਧਾ ਕਰੋ ਕੇ ਕਦੀ ਵੀ ਕੋਈ ਮੇਰੇ ਕੋਲੋ ਹਰਜੀਤ ਬਾਰੇ ਨਹੀ ਪੁਛੋਗੇ ਤਾ ਸਾਰਿਆ ਨੇ ਹਾਂ ਵਿੱਚ ਸਿਰ ਹਲਾ ਦਿਤਾ।
ਹੁਣ ਖੁਦ ਵੀ ਮੈ ਪੜਾਈ ਵੱਲ ਧਿਆਨ ਦੇਣਾ ਸੁਰੂ ਕਰ ਦਿਤਾ। ਪਰ ਝੱਲਾ ਦਿਲ ਜਦੋ ਕਦੇ ਜਿਆਦਾ ਹੀ ਤੜਫਦਾ ਤਾ ਖੇਤਾ ਵਿੱਚ ਜਾ ਕੇ ਇਕੱਲਾ ਬੈਠ ਕੇ ਰੋ ਲੈਦਾ ਤੇ ਮਨ ਹੋਲਾ ਕਰ ਲੈਦਾ।ਕੁੱਝ ਦਿਨਾ ਬਾਅਦ ਮੇਰੇ ਪੇਪਰ ਹੋ ਗਏ ਤੇ ਮੈ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਤੇ ਅਗਲੀ ਕਲਾਸ ਵਿੱਚ ਦਾਖਲਾ ਲੈ ਲਿਆ। ਯਾਰ ਮੇਰੇ ਨਾਲ ਕੁੜੀਆ ਤਾ ਬਹੁਤ ਪੜਦੀਆ ਸਨ, ਪਰ ਮੈ ਕਦੇ ਕਿਸੇ ਕੁੜੀ ਵੱਲ ਅੱਖ ਪੁੱਟ ਕੇ ਨਹੀ ਸੀ ਵੇਖਦਾ, ਮੇਰੇ ਨਾਲ ਦੇ ਪਿੰਡ ਦੀ ਇਕ ਕੁੜੀ ਜੋ ਮੇਰੇ ਨਾਲ ਹੀ ਪੜਦੀ ਸੀ, ਸਾਇਦ ਮੈਨੂੰ ਕਾਫੀ ਪਸੰਦ ਕਰਦੀ ਸੀ, ਪਰ ਉਸ ਕਮਲੀ ਨੂੰ ਕੀ ਪਤਾ ਸੀ ਕੇ ਇਹ ਕਮਲਾ ਤਾ ਪਹਿਲਾ ਹੀ ਕਿਸੇ ਦੇ ਪਿਆਰ ਵਿੱਚ ਲੁਟਿਆ ਪਿਆ ਹੈ। ਇੱਕ ਦਿਨ ਜਦ ਉਸ ਕੁੱੜੀ ਨੇ ਕਿਸੇ ਹੋਰ ਕੁੜੀ ਰਾਹੀ ਮੇੈਨੂੰ ਮੈਸਿਜ ਭੇਜਿਆ ਤਾ ਮੈ ਉਸ ਨੂੰ ਇਕੱਲੇ ਮਿਲ ਕੇ ਆਪਣੀ ਤੇ ਹਰਜੀਤ ਦੀ ਸਾਰੀ ਕਹਾਣੀ ਦੱਸ ਦਿਤੀ ਅਤੇ ਉਸ ਦਾ ਪਿਆਰ ਨਾ ਕਬੂਲਨ ਦੀ ਵਜਾ ਦੱਸ ਕੇ ਮਾਫੀ ਮੰਗਦੇ ਹੋਏ ਕਿਹਾ ਕਿ ਮੈ ਸਿਰਫ ਤੇਰਾ ਚੰਗਾ ਦੋਸਤ ਬਣ ਕੇ ਰਹਿ ਸਕਦਾ ਹਾ ਪਰ ਤੇਰਾ ਪਿਆਰ ਨਹੀ।ਕਿਉਕਿ ਹਰਜੀਤ ਹੀ ਮੇਰੀ ਆਖਰੀ ਮੰਜਿਲ ਹੈ। ਉਹ ਕੁੜੀ ਵੀ ਕਾਫੀ ਸਿਆਣੀ ਸੀ, ਜੋ ਮੇਰੀ ਸਾਰੀ ਕਹਾਣੀ ਸੁਣ ਕੇ ਖੁਸੀ-ਖੁਸੀ ਉਥੋ ਚਲੀ ਗਈ।
ਮੈ ਇੱਕ ਦਿਨ ਹੋਸਲਾ ਜਿਹਾ ਕਰਦੇ ਹੋਏ ਆਪਣੀ ਗੁਆਡਣ ਨਾਲ ਹਰਜੀਤ ਦੇ ਰਿਸਤੇ ਦੀ ਗੱਲ ਕੀਤੀ ਤਾ ਉਹ ਬੋਲੀ ਕਿ ਹਰਜੀਤ ਦੀ ਮੰਗਣੀ ਤਾ ਇਥੋ ਜਾਦਿਆ ਹੀ ਹੋ ਗਈ ਸੀ। ਯਾਰ ਇਹ ਖਬਰ ਤਾ ਮੇਰੇ ਤੇ ਪਹਾੜ ਬਣ ਕੇ ਟੁਟੀ ਮੇਰੀਆ ਆਸਾ ਦੇ ਵਰਕੇ ਲੀਰੋ-ਲੀਰ ਹੋ ਗਏ। ਮੇਰੀਆ ਭਰ ਆਈਆ ਅੱਖਾ ਨੂੰ ਵੇਖ ਕੇ ਮੇਰੀ ਗੁਆਡਣ ਬੋਲੀ ਮੈਨੂੰ ਤੇਰੇ ਅਤੇ ਹਰਜੀਤ ਦੇ ਰਿਸਤੇ ਤੇ ਕੋਈ ਇਤਰਾਜ ਨਹੀ ਸੀ, ਪਰ ਉਹ ਤਾ ਇਥੋ ਜਾਦਿਆ ਹੀ ਮੰਗੀ ਗਈ, ਨਹੀ ਤਾ ਮੈ ਤੇਰੇ ਲਈ ਤੇਰੀ ਤੇ ਹਰਜੀਤ ਦੀ ਮੰਗਣੀ ਜਰੂਰ ਕਰਵਾ ਦਿਦੀ। ਉਸ ਪਲ ਤਾ ਮੈਨੂੰ ਹਰਜੀਤ ਬੇ-ਵਫਾ ਲੱਗੀ, ਫਿਰ ਮੈ ਸੋਚਿਆ ਸਾਇਦ ਕੋਈ ਉਸ ਦੀ ਵੀ ਮਜਬੂਰੀ ਹੋਵੇ।
ਯਾਰ ਸਮਾਂ ਲੱਘਦਿਆ-ਲੱਘਦਿਆ ਕੋਈ ਸੱਤ ਮਹੀਨੇ ਗੁਜਰ ਗਏ ਨਾ ਤਾ ਹਰਜੀਤ ਦਾ ਕੋਈ ਫੋਨ ਆਇਆ ਨਾ ਖਬਰ। ਮੈਨੂੰ ਹਰ ਪਲ ਹਰ ਘੜੀ ਉਸ ਦੀ ਫੋਨ ਦੀ ਉਡੀਕ ਰਹਿਦੀ, ਕਦੇ ਕਦਾਈ ਉਸ ਦੇ ਘਰਦਿਆ ਦਾ ਗੁਆਡੀਆ ਲਈ ਫੋਨ ਆ ਜਾਦਾ ਸੀ।
ਅਖੀਰ ਇਕ ਦਿਨ ਮੈਨੂੰ ਹਰਜੀਤ ਦੇ ਵਿਆਹ ਦੀ ਖਬਰ ਮਿਲੀ ਜੋ ਨਵੰਬਰ ਵਿੱਚ ਰੱਖਿਆ ਗਿਆ ਸੀ ਵਿਆਹ ਵਿੱਚ ਅਜੇ ਤਕਰੀਬਨ ਮਹੀਨਾ ਰਹਿਦਾ ਸੀ। ਮੈ ਸੋਚਿਆ ਹਰਜੀਤ ਨੇ ਚਾਹੇ ਮੇਰੇ ਨਾਲ ਚੰਗਾ ਨਹੀ ਕੀਤਾ। ਪਰ ਮੈ ਉਸ ਨੂੰ ਮਿਲਣ ਦਾ ਆਪਣਾ ਵਾਅਦਾ ਪੂਰਾ ਨਭਾਵਾਗਾ।ਹਰਜੀਤ ਲਈ ਅਜੇ ਵੀ ਦਿਲ ਤੜਫਦਾ ਸੀ।ਮੈ ਵਿਆਹ ਤੋ ਪਹਿਲਾ ਇੱਕ ਵਾਰ ਉਸ ਨੂੰ ਮਿਲਣਾ ਜਰੂਰ ਚਾਹੁੰਦਾ ਸੀ।ਮੈ ਆਪਣੇ ਇਕ ਦੋਸਤ ਨੂੰ ਆਪਣੇ ਨਾਲ ਹਰਜੀਤ ਦੇ ਪਿੰਡ ਉਸ ਨੂੰ ਮਿਲਣ ਲਈ ਜਾਣ ਲਈ ਤਿਆਰ ਕਰ ਲਿਆ। ਘਰ ਵਿੱਚ ਫੋਜ ਦੀ ਭਰਤੀ ਵੇਖਣ ਦਾ ਬਹਾਨਾ ਲਾ ਕੇ ਅਸੀ ਹਰਜੀਤ ਦੇ ਪਿੰਡ ਵੱਲ ਤੁਰ ਪਏ। ਹਰਜੀਤ ਦਾ ਪਿੰਡ ਸਾਡੇ ਪਿੰਡ ਤੋ ਕੋਈ 95 ਕਿ: ਮੀ: ਦੀ ਦੂਰੀ ਤੇ ਸੀ, ਸਰਦੀਆ ਦੇ ਦਿਨ ਸਨ ।ਅਸੀ ਦੁਪਿਹਰੇ ਵੇਲੇ ਤੱਕ ਉਸ ਦੇ ਪਿੰਡ ਦੇ ਲਾਗਲੇ ਸਹਿਰ ਪਹੁਚ ਗਏ ਅਤੇ ਸ਼ਾਮ ਹੋਣ ਦੀ ਉਡੀਕ ਕਰਨ ਲੱਗ ਪਏ।ਸਾਮ ਨੂੰ ਹਰਜੀਤ ਦੇ ਪਿੰਡ ਵਾਲੀ ਆਖਰੀ ਬੱਸ ਫੜ ਕੇ ਉਸ ਦੇ ਪਿੰਡ ਪਹੁਚ ਗਏ, ਕਿਸੇ ਉਹਨਾ ਦੇ ਘਰ ਦਾ ਪਤਾ ਪੁਛ ਕੇ ਅਸੀ ਉਹਨਾ ਦਾ ਦਰਵਾਜਾ ਜਾ ਖੜਕਾਇਆ।
ਮੈ ਅੱਗੇ ਸੀ ਤੇ ਮੇਰਾ ਦੋਸਤ ਮੇਰੇ ਪਿਛੇ, ਮੇਰਾ ਦਿਲ ਥਕ-ਥਕ ਕਰ ਰਿਹਾ ਸੀ, ਅੰਦਰੋ ਅਵਾਜ ਆਈ ਕੋਣ ਆ ਰੁਕ ਜਾਉ ਦਰਵਾਜਾ ਖੋਲਦੇ ਆ।ਕਿਸਮਤ ਦੇ ਰੰਗ ਵੇਖੋ ਦਰਵਾਜਾ ਖੋਲਣ ਵਾਲਾ ਕੋਈ ਹੋਰ ਨਹੀ ਬਲਕਿ ਹਰਜੀਤ ਹੀ ਸੀ। 9-10 ਮਹੀਨਿਆ ਬਾਅਦ ਹਰਜੀਤ ਨੂੰ ਇਕ ਦਮ ਆਪਣੇ ਸਾਹਮਣੇ ਵੇਖ ਕੇ ਦਿਲ ਤੜਫ ਜਿਹਾ ਪਿਆ।ਹਰਜੀਤ ਵੀ ਜਿਵੇ ਕੋਈ ਸੁਪਨਾ ਵੇਖ ਰਹੀ ਹੋਵੇ, ਚੁਪ-ਚਾਪ ਦਰਵਾਜਾ ਅੱਗੇ ਖੜੀ ਉਦੋ ਤਬਕੀ ਜਦੋ ਮੈ ਕਿਹਾ ਜਾਨੇ ਕੀ ਹਾਲ ਚਾਲ ਹੈ। ਉਹ ਬੋਲੀ ਠੀਕ ਠਾਕ ਆ ਤੁਸੀ ਦੱਸੋ, ਆ ਜਾਉ ਅੰਦਰ ਲੱਗ ਆਉ। ਮੈ ਕਿਹਾ ਹਰਜੀਤ ਮੈ ਸਿਰਫ ਇਥੈ ਤੈਨੂੰ ਮਿਲਣ ਆਇਆ ਹਾ, ਇੱਕ ਵਾਰ ਇਕੱਲੀ ਮਿਲ ਜਰੂਰ ਲਵੀ।ਉਹ ਖਮੋਸ ਹੋਈ ਅੱਗੇ ਤੁਰ ਪਈ, ਪਿਛੇ ਪਿਛੇ ਅਸੀ ਤੁਰ ਪਏ।ਹਰਜੀਤ ਦੇ ਪਰਿਵਾਰ ਨੂੰ ਮਿਲਣ ਤੋ ਬਾਅਦ ਅਸੀ ਦੱਸਿਆ ਕਿ ਤੁਹਾਡੇ ਲਾਗਲੇ ਸਹਿਰ ਫੋਜ ਦੀ ਭਰਤੀ ਵੇਖਣ ਆਏ ਸੀ, ਹਨੇਰਾ ਹੋ ਗਿਆ, ਸੋਚਿਆ ਵਾਪਸ ਤੇ ਜਾਇਆ ਨਹੀ ਜਾਣਾ, ਇਸ ਲਈ ਇਥੇ ਆ ਗਏ। ਉਹ ਬੋਲੇ ਇਹ ਤੁਹਾਡਾ ਆਪਣਾ ਘਰ ਹੈ ਚੰਗਾ ਕੀਤਾ ਤੁਸੀ ਇਥੇ ਆ ਗਏ।

Sort:  

Congratulations @gursewaksebhi! You have completed some achievement on Steemit and have been rewarded with new badge(s) :

You published 4 posts in one day

Click on any badge to view your own Board of Honor on SteemitBoard.
For more information about SteemitBoard, click here

If you no longer want to receive notifications, reply to this comment with the word STOP

By upvoting this notification, you can help all Steemit users. Learn how here!

Coin Marketplace

STEEM 0.25
TRX 0.25
JST 0.040
BTC 94687.77
ETH 3416.09
USDT 1.00
SBD 3.32