Good morning

in #have7 years ago

ਇਕ ਪ੍ਰਾਚੀਨ ਕਥਾ

ਇਕ ਬਹੁਤ ਸੁੰਦਰ ਔਰਤ ਇਕ ਸਰਾਂ ਵਿਚ ਗਈ ਅਤੇ ਕਿਹਾ ਕਿ ਉਹ ਉੱਥੇ ਦੇ ਮਾਲਕ ਨਾਲ ਮਿਲਣਾ ਚਾਹੁੰਦੀ ਹੈ । ਜਦੋਂ ਉਸ ਸਰਾਂ ਦਾ ਮਾਲਕ ਆਇਆ ਤਾ ਉਸਨੇ ਉਸ ਅੱਗੇ ਆਪਣੀ ਮੰਗ ਰੱਖੀ..

-ਔਰਤ : ਕੀ 13 ਨੰਬਰ ਕਮਰਾ ਖਾਲੀ ਹੈ ?

-ਮਾਲਕ : ਜੀ ਮੋਹਤਰਮਾ! ਖਾਲੀ ਹੈ

-ਔਰਤ : ਕੀ ਮੈਨੂੰ ਇਕ ਰਾਤ ਰਹਿਣ ਲਈ ਮਿਲ ਸਕਦਾ ਏ ?

-ਮਾਲਕ : ਹਾਂਜੀ ਜਰੂਰ ਮਿਲ ਸਕਦਾ ਹੈ ।

-ਔਰਤ : ਬਹੁਤ ਬਹੁਤ ਧੰਨਵਾਦ .

ਕਮਰੇ ਵਿਚ ਜਾਣ ਤੋਂ ਪਹਿਲਾਂ , ਉਸ ਔਰਤ ਨੇ ਮਾਲਕ ਅੱਗੇ ਇਕ ਕਾਲੇ ਚਾਕੂ, ਇਕ 30 ਇੰਚ ਲੰਬੇ ਧਾਗੇ ਅਤੇ ਇਕ 70 ਗਰਾਮ ਵਜਨ ਦੇ ਸੰਤਰੇ ਦੀ ਮੰਗ ਰੱਖੀ । ਮਾਲਕ ਰਾਜੀ ਹੋ ਗਿਆ, ਪਰ ਉਹ ਇਹਨਾ ਅਜੀਬ ਚੀਜਾ ਦੀ ਮੰਗ ਸੁਣ ਕੇ ਥੋੜਾ ਹੈਰਾਨ ਸੀ ।

ਔਰਤ ਆਪਣੇ ਕਮਰੇ ਵਿਚ ਚਲੀ ਗਈ । ਉਸਨੇ ਉਸ ਰਾਤ ਖਾਣੇ ਦੀ ਜਾ ਕਿਸੇ ਹੋਰ ਚੀਜ ਦੀ ਮੰਗ ਨਹੀ ਕੀਤੀ... ਇਤਫਾਕ ਨਾਲ ਮਾਲਕ ਉਸ 13 ਨੰਬਰ ਕਮਰੇ ਦੇ ਨਾਲ ਵਾਲੇ ਕਮਰੇ ਵਿਚ ਸੌਂਦਾ ਸੀ । ਅੱਧੀ ਰਾਤ ਹੋਈ, ਤਾਂ ਮਾਲਕ ਨੂੰ ਉਸ ਔਰਤ ਦੇ ਕਮਰੇ ਵਿੱਚੋਂ ਅਜੀਬ ਜਿਹੀਆਂ ਅਵਾਜਾ ਸੁਣਾਈ ਦਿੱਤੀਆਂ । ਜੰਗਲੀ ਜਾਨਵਰਾਂ ਦੀਆ ਅਵਾਜਾ, ਭਾਂਡੇ ਕੁਰਸੀਆਂ ਦੇ ਡਿੱਗਣ ਦੀਆਂ ਅਵਾਜਾਂ... ਸਰਾਂ ਦਾ ਮਾਲਕ ਸਾਰੀ ਰਾਤ ਸੋ ਨਾ ਸਕਿਆ । ਉਸ ਸੋਚਦਾ ਰਿਹਾ ਕਿ ਇਹ ਸ਼ੋਰ ਆ ਕਿੱਥੋਂ ਰਿਹਾ ਏ?

ਅੰਤ ਸੁਬਹਾ ਹੋਈ । ਉਹ ਔਰਤ ਉਸ ਸਰਾਂ ਦੇ ਮਾਲਕ ਨੂੰ ਚਾਬੀਆਂ ਫੜਾਉਣ ਆਈ.. ਮਾਲਕ ਨੇ ਉਸਨੂੰ ਉੱਥੇ ਕੁਝ ਰੁਕਣ ਲਈ ਕਿਹਾ ਕਿਓਕਿ ਉਹ ਕਮਰੇ ਵਿਚ ਇਕ ਨਿਗਾਹ ਮਾਰਨਾ ਚਾਹੁੰਦਾ ਸੀ । ਉਹ ਜਦ ਕਮਰੇ ਵਿਚ ਗਿਆ, ਤਾ ਉੱਥੇ ਸਭ ਕੁਝ ਤਰਤੀਬ ਨਾਲ ਪਿਆ ਸੀ.. ਕੁਝ ਵੀ ਖਿੱਲਰਿਆ ਹੋਇਆ ਨਹੀ ਸੀ । ਉਸਨੂੰ ਉੱਥੇ ਮੇਜ ਉੱਪਰ ਉਹੀ ਧਾਗਾ, ਚਾਕੂ ਅਤੇ ਸੰਤਰਾ ਪਿਆ ਵੀ ਮਿਲ ਗਿਆ । ਉਸ ਔਰਤ ਨੇ ਕਿਰਾਇਆ ਦਿੱਤਾ ਅਤੇ ਚਲੀ ਗਈ... ਉਸ ਮਾਲਕ ਨੇ ਰਾਤ ਦੀ ਘਟਨਾ ਵਾਰੇ ਸਰਾਂ ਦੇ ਨੋਕਰਾਂ ਨਾਲ ਗੱਲ ਕੀਤੀ, ਪਰ ਕਿਸੇ ਨੇ ਵੀ ਕੋਈ ਅਵਾਜ ਨਹੀਂ ਸੁਣੀ ਸੀ । ਉਸਨੂੰ ਆਪਨੇ ਆਪ ਤੇ ਸ਼ਕ ਜਿਹਾ ਹੋਣ ਲਗ ਪਿਆ...

ਇਕ ਸਾਲ ਬਾਅਦ ਉਹੀ ਔਰਤ ਫਿਰ ਫਿਰ ਉਸ ਸਰਾਂ ਵਿਚ ਆਈ । ਉਸਨੇ ਫਿਰ ਮਾਲਕ ਨੂੰ ਮਿਲਣ ਲਈ ਕਿਹਾ.. ਮਾਲਕ ਉਲਝਣ ਵਿਚ ਸੀ । ਉਸਨੇ ਫਿਰ ਉਹੀ ਇਕ ਕਾਲੇ ਚਾਕੂ, ਇਕ 30 ਇੰਚ ਲੰਬੇ ਧਾਗੇ ਅਤੇ 70 ਗਰਾਮ ਦੇ ਸੰਤਰੇ ਦੀ ਮੰਗ ਕੀਤੀ । ਪਰ ਇਸ ਵਾਰ ਮਾਲਕ ਇਹਨਾ ਚੀਜਾਂ ਦਾ ਮਤਲਬ ਜਾਨਣਾ ਚਾਹੁੰਦਾ ਸੀ । ਉਹ ਸਾਰੀ ਰਾਤ ਸੋ ਨਾ ਸਕਿਆ, ਅਤੇ ਅੱਧੀ ਰਾਤ ਤੋਂ ਬਾਅਦ ਉਹੀ ਅਵਾਜਾਂ ਸੁਣਾਈ ਦਿੱਤੀਆਂ, ਜੋ ਇਕ ਸਾਲ ਪਹਿਲਾਂ ਵਾਲੀ ਰਾਤ ਸੁਣੀਆਂ ਸੀ । ਫਿਰ ਸੁਬਹਾ ਉਹ ਔਰਤ ਕਿਰਾਇਆ ਦੇਣ ਲਈ ਆਈ, ਮਾਲਕ ਨੇ ਇਸ ਵਾਰ ਚੱਗੀ ਤਰਾ ਕਮਰੇ ਦੀ ਪੜਤਾਲ ਕੀਤੀ, ਪਰ ਸਭ ਕੁਝ ਠੀਕ ਠਾਕ ਸੀ ।

ਮਾਲਕ ਹੁਣ ਪ੍ਰੇਸ਼ਾਨ ਹੋ ਚੁਕਿਆ ਸੀ । ਇਹ 13 ਨੰਬਰ ਕਮਰਾ ਹੀ ਕਿਓ ਲੈਂਦੀ ਏ ? ਉਹ ਚਿੱਟਾ ਧਾਕਾ ਕਿਓ ਮੰਗਦੀ ਏ ? ਕਾਲੇ ਚਾਕੂ ਦਾ ਭਲਾ ਕੀ ਕੰਮ ??? ਪਰ ਉਹ ਕਿਸੇ ਵੀ ਨਤੀਜੇ ਤੇ ਨਾ ਪਹੁੰਚ ਸਕਿਆ.. ਉਸਨੂੰ ਕੁਝ ਵੀ ਸਮਝ ਨਾ ਆਇਆ । ਉਹ ਮਾਲਕ ਫਿਰ ਅਗਲੇ ਸਾਲ ਦੀ ਉਡੀਕ ਕਰਨ ਲੱਗ ਗਿਆ , ਇਸ ਉਮੀਦ ਵਿਚ ਕਿ ਉਹ ਫਿਰ ਵਾਪਸ ਆਵੇਗੀ ਅਤੇ ਉਸਦੀ ਉਲਝਣ ਦਾ ਜਵਾਬ ਦੇਵੇਗੀ । ਉਹ ਪੂਰਾ ਇਕ ਸਾਲ ਇੰਤਜ਼ਾਰ ਕਰਦਾ ਰਿਹਾ..

ਅਗਲੇ ਸਾਲ ਦੇ ਪਹਿਲੇ ਹੀ ਦਿਨ ਉਹ ਔਰਤ ਫਿਰ ਬਾਪਸ ਆਈ । ਉਸਨੇ ਉਹੀ ਕਮਰੇ ਦੀ ਮੰਗ ਕੀਤੀ, ਉਹੀ ਸਭ ਚੀਜਾਂ ਮੰਗੀਆਂ ਅਤੇ ਕਮਰੇ ਵਿਚ ਚਲੀ ਗਈ । ਉਸ ਰਾਤ ਫਿਰ ਉਹੀ ਅਵਾਜਾਂ ਆਈਆਂ, ਪਰ ਇਸ ਵਾਰ ਅਵਾਜਾਂ ਹੋਰ ਉੱਚੀਆਂ ਸਨ ।

ਅਗਲੀ ਸੁਬਹਾ ਜਦ ਔਰਤ ਕਿਰਾਇਆ ਦੇ ਕੇ ਜਾਣ ਲੱਗੀ, ਤਾਂ ਮਾਲਕ ਨੇ ਉਸਨੂੰ ਰੋਕਿਆ ਅਤੇ ਅੱਧੀ ਰਾਤ ਨੂੰ ਕਮਰੇ ਵਿੱਚੋਂ ਆਉਣ ਵਾਲੀਆਂ ਅਵਾਜਾ ਵਾਰੇ ਪੁੱਛਣ ਲੱਗਿਆ ।

ਔਰਤ -''ਜੇ ਮੈਂ ਤੈਨੂੰ ਇਹ ਰਾਜ ਦੱਸ ਦਵਾ ਤਾਂ ਵਾਦਾ ਕਰ ਕਿ ਅੱਗੇ ਇਹ ਕਿਸੇ ਨੂੰ ਨਹੀ ਦੱਸੇਗਾ ?''

ਮਾਲਕ -''ਮੈਂ ਵਾਦਾ ਕਰਦਾ ਹਾਂ । ''

ਔਰਤ - " ਕਸਮ ਖਾ''

ਮਾਲਕ-''ਮੈਂ ਕਸਮ ਖਾਨਾ ਕਿ ਇਹ ਰਾਜ ਮੇਰੇ ਤੱਕ ਹੀ ਰਹੇਗਾ।"

ਤੇ ਅਖੀਰ ਵਿਚ ਉਸ ਔਰਤ ਨੇ ਉਹ ਰਾਜ ਉਸ ਸਰਾਂ ਦੇ ਮਾਲਕ ਨੂੰ ਦੱਸ ਦਿੱਤਾ ।

ਪਰ ਉਹ ਮਾਲਕ ਆਪਣੀ ਜੁਬਾਨ ਦਾ ਪੱਕਾ ਸੀ । ਉਸਨੇ ਅੱਜ ਤੱਕ ਇਹ ਰਾਜ ਕਿਸੇ ਨੂੰ ਨਹੀ ਦੱਸਿਆ । ਜਦ ਉਹ ਦੱਸੇਗਾ ਤਾ ਮੈ ਵੀ ਤੁਹਾਨੂੰ ਦੱਸ ਦਊਂ... ਉਦੋਂ ਤੱਕ ਆਪਣਾ ਕੰਮ ਕਰੋ । ਆਪਣਾ ਟੈਮ ਖਰਾਬ ਕਰਨ ਲਈ ਬਹੁਤ ਬਹੁਤ ਧੰਨਵਾਦ..

.
.
.
.
😂😂😂😂😂😂😂😂😂😂# header# header

Coin Marketplace

STEEM 0.28
TRX 0.24
JST 0.041
BTC 94361.80
ETH 3243.89
USDT 1.00
SBD 6.90